ਅੰਮ੍ਰਿਤਸਰ: ਕਰਫਿਊ ਦੌਰਾਨ ਇੱਕ ਨੌਜਵਾਨ ਤੇ ਕੁੜੀ ਦੇ ਵਿਆਹ ਕਰਵਾਉਣ ਦੀ ਖ਼ਬਰ ਸਾਹਮਣੇ ਆਈ ਹੈ, ਜ਼ਿਨ੍ਹਾਂ ਨੇ ਸਧਾਰਨ ਢੰਗ ਨਾਲ ਵਿਆਹ ਕਰਕੇ ਸਮਾਜ 'ਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਨਵ-ਵਿਆਹੁਤਾ ਜੋੜੇ ਦਾ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਨੇ ਨਿੱਘਾ ਸਵਾਗਤ ਕੀਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਵੇਰਕਾ ਚੌਕ 'ਤੇ ਕਰਫਿਊ ਦੌਰਾਨ ਡਿਊਟੀ ਦੇ ਰਹੇ ਸੀ, ਜਦੋਂ ਇਹ ਨਵਵਿਆਹੁਤਾ ਜੋੜਾ ਸਕੂਟਰੀ 'ਤੇ ਬੈਠ ਕੇ ਜਾ ਰਹੇ ਸੀ, ਪੁਲਿਸ ਨੇ ਨਵਵਿਆਹੁਤਾ ਜੋੜੇ ਨੂੰ ਰੋਕ ਕੇ ਪਹਿਲਾਂ ਤਾਂ ਉਨ੍ਹਾਂ ਨੂੰ ਮਾਸਕ ਦਿੱਤੇ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਸਨਮਾਨ ਕੀਤਾ। ਉਨ੍ਹਾਂ ਦੱਸਿਆ ਕਿ ਨਵ-ਵਿਆਹੁਤਾ ਜੋੜੇ 'ਚ ਲਾੜੇ ਦਾ ਨਾਂ ਰਵੀ ਤੇ ਲਾੜੀ ਦਾ ਨਾਂ ਸੁਮਨ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਘੱਟ ਖਰਚੇ 'ਚ ਹੀ ਵਿਆਹ ਹੋਣੇ ਚਾਹੀਦੇ ਹਨ।