ਅੰਮ੍ਰਿਤਸਰ: ਜਿੱਥੇ ਪੂਰੇ ਦੇਸ਼ ਵਿੱਚ ਯੋਗਾ ਦਿਵਸ ਜੰਗੀ ਪੱਧਰ ਉੱਤੇ ਮਨਾਇਆ ਗਿਆ, ਉੱਥੇ ਹੀ ਅੱਜ ਅੰਮ੍ਰਿਤਸਰ ਅਟਾਰੀ ਵਾਹਗਾ ਬਾਰਡਰ ‘ਤੇ ਬੀ.ਐਸ.ਐਫ ਦੇ ਵਿਸ਼ੇਸ਼ ਅਧਿਕਾਰੀਆਂ ਵੱਲੋਂ 21 ਜੂਨ ਨੂੰ ਪੂਰੇ ਵਿਸ਼ਵ ਵਿੱਚ ਯੋਗ ਦਿਵਸ ਦੇ ਨਾਂ ਹੇਠ ਅਟਾਰੀ ਵਾਹਗਾ ਬਾਰਡਰ ‘ਤੇ ਯੋਗਾ ਦਿਵਸ ਮਨਾਇਆ ਗਿਆ। 21 ਜੂਨ ਨੂੰ ਵਿਸ਼ਵ ਯੋਗ ਦਿਵਸ ਮੌਕੇ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰਨ ਲਈ ਅਟਾਰੀ-ਵਾਹਗਾ ਸਰਹੱਦ 'ਤੇ ਬੀ.ਐਸ.ਐਫ ਵੱਲੋਂ ਯੋਗਾ ਕੈਂਪ ਲਗਾਇਆ ਗਿਆ ਹੈ। ਇਸ ਯੋਗਾ ਨੂੰ ਇੱਕ ਪਰਿਵਾਰ ਯੋਗਾ ਵਰਲਡ ਦਾ ਨਾਮ ਦਿੱਤਾ ਗਿਆ ਹੈ। ਬੀਐਸਐਫ ਦੇ ਉੱਚ ਅਧਿਕਾਰੀਆਂ ਵੱਲੋਂ ਅੱਜ ਬੀਐਸਐਫ ਦੇ ਜਵਾਨਾਂ ਨੂੰ ਯੋਗਾ ਸਿਖਾਇਆ ਗਿਆ।
ਬੀਐੱਸਐੱਫ ਵੱਲੋਂ ਮਨਾਇਆ ਗਿਆ ਯੋਗ ਦਿਵਸ, ਜਵਾਨਾਂ ਨੇ ਵੱਡੀ ਗਿਣਤੀ 'ਚ ਕੀਤੀ ਸ਼ਮੂਲੀਅਤ - ਕੌਮਾਂਤਰੀ ਵਿਸ਼ਵ ਯੋਗ ਦਿਹਾੜਾ ਬੀਐੱਸਐੱਫ ਨੇ ਮਨਾਇਆ
ਅੰਮ੍ਰਿਤਸਰ ਵਿੱਚ ਅਟਾਰੀ-ਵਾਹਗਾ ਸਰਹੱਦ ਉੱਤੇ ਕੌਮਾਂਤਰੀ ਵਿਸ਼ਵ ਯੋਗ ਦਿਹਾੜਾ ਬੀਐੱਸਐੱਫ ਵੱਲੋਂ ਮਨਾਇਆ ਗਿਆ। ਇਸ ਮੌਕੇ ਬਾਰਡਰ ਸਿਕਿਓਰਿਟੀ ਫੋਰਸ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਖੁੱਦ ਨੂੰ ਤੰਦਰੁਸਤ ਰੱਖਣ ਲਈ ਯੋਗ ਕੀਤਾ।
ਅਧਿਕਾਰੀਆਂ ਦੇ ਸੰਦੇਸ਼ 'ਤੇ ਯੋਗਾ ਕੈਂਪ ਲਗਾਇਆ ਗਿਆ: ਇਸ ਮੌਕੇ ਬੀ.ਐਸ.ਐਫ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਸੀਨੀਅਰ ਅਧਿਕਾਰੀਆਂ ਦੇ ਸੰਦੇਸ਼ 'ਤੇ ਯੋਗਾ ਕੈਂਪ ਲਗਾਇਆ ਗਿਆ ਹੈ। BSF ਦੇ ਵੱਖ-ਵੱਖ ਕੈਂਪਾਂ ਵਿੱਚ ਉੱਚ ਤਕਨੀਕੀ ਮਾਹਿਰਾਂ ਦੁਆਰਾ ਯੋਗਾ ਕਰਨ ਦੇ ਤਰੀਕੇ ਵੀ ਸਮਝਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗਾ ਸਿਹਤ ਲਈ ਬਹੁਤ ਵਧੀਆ ਹੈ ਅਤੇ ਯੋਗਾ ਕਰਨ ਨਾਲ ਸਰੀਰ ਤੰਦਰੁਸਤ ਅਤੇ ਚੁਸਤ ਰਹਿੰਦਾ ਹੈ । ਉਨ੍ਹਾਂ ਕਿਹਾ ਯੋਗ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਦਾ ਹੈ, ਇਸ ਲਈ ਸਾਰੇ ਦੇਸ਼ ਵਾਸੀਆਂ ਨੂੰ ਯੋਗਾ ਕਰਨ ਦੀ ਅਪੀਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਸਰੀਰ ਤੰਦਰੁਸਤ ਰਹੇਗਾ ਤਾਂ ਹੀ ਦੇਸ਼ ਦਾ ਵਿਕਾਸ ਹੋਵੇਗਾ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਯੋਗ ਅਪਣਾਉਣ ਲਈ ਕਿਹਾ।
- ਦਾੜ੍ਹੀ 'ਤੇ ਟਿੱਪਣੀ ਨੂੰ ਲੈ ਕੇ ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ, ਮੁਆਫ਼ੀ ਨਾ ਮੰਗਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ ਕਰਨ ਦਾ ਐਲਾਨ
- ਗੁਰੂਦੁਆਰਾ ਐਕਟ ਵਿੱਚ ਸੋਧ ਦਾ ਮਾਮਲਾ, ਮੁੱਖ ਮੰਤਰੀ ਤੋਂ ਮੰਗਿਆ ਸਪਸ਼ਟੀਕਰਨ, 28 ਨੂੰ ਸ੍ਰੀ ਅਕਾਲ ਤਖ਼ਤ ਹੋਣਗੇ ਪੇਸ਼
- ਲੁਧਿਆਣਾ ਸਾਈਕਲ ਪਾਰਟਸ ਕੰਪਨੀਆਂ ਦੇ ਨਹੀਂ ਡੁੱਬਣਗੇ ਪੈਸੇ, UCPMA ਦਾ ਵੱਡਾ ਫੈਸਲਾ, ਡਿਫਾਲਟਰਾਂ ਨੂੰ ਭੇਜੇ ਨੋਟਿਸ
ਵੱਖ-ਵੱਖ ਯੂਨਿਟਾਂ ਨੇ ਹਿੱਸਾ ਲਿਆ:ਬੀਐੱਸਐੱਫ ਦੇ ਡੀਆਈਜੀ ਨੇ ਦੱਸਿਆ ਕਿ ਜਿੱਥੇ ਯੋਗ ਦਿਹਾੜੇ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਵਿੱਚ ਲੋਕਾਂ ਨੂੰ ਯੋਗ ਸਮਝਾ ਰਹੇ ਨੇ ਉੱਥੇ ਹੀ ਅੱਜ ਉਨ੍ਹਾਂ ਵੱਲੋਂ ਬੀਐੱਸਐੱਫ ਦੇ ਜਵਾਨਾਂ ਲਈ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਕੁੱਲ੍ਹ 500 ਦੇ ਕਰੀਬ ਜਵਾਨਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾ ਨੇ ਵੀ ਹਿੱਸਾ ਲਿਆ ਹੈ। ਦੱਸ ਦਈਏ ਮਾਨਸਾ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗ ਗੁਰੂ ਡਾਕਟਰ ਵਰਿੰਦਰ ਕੁਮਾਰ ਨੇ ਯੋਗ ਦੇ ਆਸਨ ਕਰਵਾਏ ਅਤੇ ਯੋਗ ਰਾਹੀਂ ਸਰੀਰ ਨੂੰ ਬਿਮਾਰੀਆਂ ਤੋਂ ਮੁਕਤ ਕਰਨ ਦੇ ਨੁਕਤੇ ਵੀ ਦੱਸੇ। ਜ਼ਿਲ੍ਹਾ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਅਤੇ ਐਡੀਸ਼ਨਲ ਸੈਸ਼ਨ ਜੱਜ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਯੋਗਾ ਦਿਵਸ ਅੰਤਰਰਾਸ਼ਟਰੀ ਪੱਧਰ ਉਤੇ ਮਨਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਵੀ ਇਸ ਯੋਗਾ ਦਿਵਸ ਵਿਚ ਸ਼ਮੂਲੀਅਤ ਕਰਕੇ ਯੋਗ ਦੇ ਆਸਨ ਕੀਤੇ।