ਅੰਮ੍ਰਿਤਸਰ: ਅੱਜ ਸੰਸਾਰ ਭਰ ਵਿੱਚ ਯੋਗ ਦਿਵਸ (Yoga Day) ਨੂੰ ਯੋਗਾ ਡੇਅ ਦੇ ਨਾਂ ‘ਤੇ ਮਨਾਇਆ ਜਾ ਰਿਹਾ ਹੈ, ਉੱਥੇ ਹੀ ਜੇਕਰ ਆਪਾਂ ਗੱਲ ਕਰੀਏ ਅੰਮ੍ਰਿਤਸਰ (Amritsar) ਦੀ ਤਾਂ ਅੰਮ੍ਰਿਤਸਰ ਵਿੱਚ ਅੱਜ ਅਸੀਂ ਯੋਗ ਗੁਰੂ ਅਮਿਤ ਕੁਮਾਰ ਕੋਲੋਂ ਪੁੱਜੇ ਹਾਂ ਜਿੰਨਾ ਬੀਮਾਰ ਲੋਕਾਂ ਦੀਆਂ ਬਿਮਾਰੀਆਂ ਦੂਰ ਕੀਤੀਆਂ ਹਨ ਤੇ ਯੋਗ ਗੁਰੂ ਵੀ ਦੱਸੇ ਹਨ ਯੋਗ ਕਰਨ ਨਾਲ ਸਾਨੂੰ ਕੀ-ਕੀ ਫਾਇਦੇ ਹੁੰਦੇ ਹਨ ਇਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਯੋਗ ਸਾਡੇ ਸਰੀਰ ਲਈ ਬਹੁਤ ਹੀ ਖ਼ਾਸ ਮਹੱਤਵ ਰੱਖਦਾ ਹੈ, ਯੋਗਾ ਕਰਨ ਨਾਲ ਸਾਡਾ ਸਰੀਰ ਫਿੱਟ ਤੇ ਤੰਦਰੁਸਤ (Fit and healthy) ਰਹਿੰਦਾ ਹੈ ਅਤੇ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਅੱਜ ਯੋਗ ਦਿਵਸ ਨੂੰ ਯੋਗਾ ਡੇਅ (Yoga Day) ਦੇ ਨਾਂ ਤੇ ਮਨਾਇਆ ਜਾ ਰਿਹਾ ਹੈ, ਪਰ ਸਾਡਾ ਦੇਸ਼ ਰਿਸ਼ੀਆਂ ਮੁਨੀਆਂ ਦੀ ਧਰਤੀ ਸੀ, ਪਹਿਲਾਂ ਰਿਸ਼ੀ ਮੁਨੀ ਅਸਲ ਲਗਾ ਕੇ ਯੋਗਾ ਕਰਦੇ ਹੁੰਦੇ ਸਨ, ਜਿਸ ਕਰਕੇ ਉਨ੍ਹਾਂ ਦੇ ਸਰੀਰ ਤੰਦਰੁਸਤ ਤੇ ਫਿੱਟ ਰਹਿੰਦੇ ਸਨ।
ਉਨ੍ਹਾਂ ਕਿਹਾ ਕਿ ਜੇਕਰ ਵੇਖਿਆ ਜਾਵੇ ਤਾਂ ਲੋਕਾਂ ਨੇ ਹੁਣ ਹੈਲਥ ਕਲੱਬਾਂ ਜਾਣਾ ਸ਼ੁਰੂ ਹੋ ਗਏ ਹਨ ਅਤੇ ਯੋਗਾ ਨੂੰ ਭੁੱਲ ਗਏ ਹਨ, ਪਰ ਯੋਗ ਇੱਕ ਅਜਿਹੀ ਸ਼ਕਤੀ ਹੈ ਜਿਸ ਨਾਲ ਸਾਡਾ ਸਰੀਰ ਫਿੱਟ ਰਹਿੰਦਾ ਹੈ ਤੇ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਯੋਗ ਗੁਰੂ ਅਮਿਤ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਪਰਾਲੇ ਨਾਲ ਅਤੇ ਰਿਸ਼ੀ ਮੁਨੀਆਂ ਦੀ ਗੁਫ਼ਾਵਾਂ ਵਿੱਚੋਂ ਨਿਕਲ ਕੇ ਅੱਜ ਯੋਗ ਘਰ-ਘਰ ਵਿੱਚ ਪਹੁੰਚ ਚੁੱਕਾ ਹੈ।