ਅੰਮ੍ਰਿਤਸਰ:ਵਿਸ਼ਵ ਹਾਊਸਕੀਪਿੰਗ ਵੀਕ ਮਨਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇੱਕ ਸਫਲ ਸਫਾਈ ਅਭਿਆਨ ਚਲਾਇਆ ਗਿਆ। ਯੂਨੀਵਰਸਿਟੀ ਕੈਂਪਸ ਨੂੰ ਹੋਰ ਸਵੱਛ ਅਤੇ ਚੰਗੇ ਵਾਤਾਵਰਣ ਵਾਲਾ ਬਣਾਈ ਰੱਖਣ ਲਈ ਉਤਸ਼ਾਹਿਤ ਕਰਦਿਆਂ ਵਿਦਿਆਰਥੀਆਂ ਨੇ ਕੈਂਪਸ ਵਿੱਚ ਸਫਾਈ ਅਭਿਆਨ ਕੀਤਾ। ਇਸ ਮੁਹਿੰਮ ਦਾ ਉਦੇਸ਼ ਜਿੱਥੇ ਸਵੱਛਤਾ ਦੀ ਮਹੱਤਤਾ ਨੂੰ ਦਰਸਾਉਣਾ ਰਿਹਾ, ਉੱਥੇ ਹੀ ਸਮੁੱਚੇ ਯੂਨੀਵਰਸਿਟੀ ਭਾਈਚਾਰੇ 'ਤੇ ਇਸ ਦੇ ਸਕਾਰਾਤਮਕ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।
World Housekeeping Week: ਜਾਣੋ, GNDU ਦੇ ਇਸ ਵਿਭਾਗ ਦੇ ਵਿਦਿਆਰਥੀ ਨੇ ਕਿਵੇਂ ਮਨਾਇਆ ਵਿਸ਼ਵ ਹਾਊਸਕੀਪਿੰਗ ਵੀਕ - Punjab News
ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵਿਭਾਗ ਵੱਲੋਂ ਕੈਂਪਸ ਸਫਾਈ ਅਭਿਆਨ ਕਰਵਾਇਆ ਗਿਆ। ਇਸ ਤਰ੍ਹਾਂ ਕਰਕੇ ਉਨ੍ਹਾਂ ਨੇ ਵਾਤਾਵਰਣ ਸਾਫ਼ ਰੱਖਣ ਦੀ ਅਪੀਲ ਕੀਤੀ।
Published : Sep 19, 2023, 3:23 PM IST
ਕੂੜੇ ਦੇ ਸਹੀ ਨਿਪਟਾਰੇ ਬਾਰੇ ਜਾਗਰੂਕਤਾ : ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਰਹਿੰਦ-ਖੂੰਹਦ ਦੀ ਠੀਕ ਵੱਖਰਤਾ, ਕੈਂਪਸ ਸੁੰਦਰੀਕਰਨ ਅਤੇ ਕੂੜੇ ਦੇ ਸਹੀ ਨਿਪਟਾਰੇ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਨ੍ਹਾਂ ਨੇ ਹੋਰ ਵਿਦਿਆਰਥੀਆਂ ਨਾਲ ਸਫ਼ਾਈ ਦੀ ਮਹੱਤਤਾ ਅਤੇ ਇੱਕ ਸਿਹਤਮੰਦ ਅਤੇ ਅਨੁਕੂਲ ਮਾਹੌਲ ਬਣਾਉਣ ਵਿੱਚ ਇਸ ਦੀ ਭੂਮਿਕਾ ਬਾਰੇ ਜਾਣਕਾਰੀ ਭਰਪੂਰ ਸੈਸ਼ਨ ਵੀ ਕਰਵਾਏ। ਇਸ ਸਵੱਛਤਾ ਅਭਿਆਨ ਵਿੱਚ ਵਿਦਿਆਰਥੀਆਂ 'ਚ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਉਨ੍ਹਾਂ ਦੇ ਇਸ ਜਾਗਰੂਕਤਾ ਅਭਿਆਨ ਨੇ ਦੂਜਿਆਂ ਲਈ ਇੱਕ ਮਿਸਾਲ ਕਾਇਮ ਕੀਤੀ।
ਇਸ ਸਮਾਗਮ ਬਾਰੇ ਬੋਲਦਿਆਂ, ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਦੇ ਪ੍ਰੋਫੈਸਰ ਇੰਚਾਰਜ ਪ੍ਰੋ. ਮਨਦੀਪ ਕੌਰ ਨੇ ਸਵੱਛਤਾ ਅਭਿਆਨ ਦੇ ਆਯੋਜਨ ਵਿੱਚ ਸਰਗਰਮ ਯਤਨਾਂ ਲਈ ਵਿਦਿਆਰਥੀਆਂ ਅਤੇ ਫੈਕਲਟੀ ਦਾ ਧੰਨਵਾਦ ਕੀਤਾ। ਉਨ੍ਹਾਂ ਯੂਨੀਵਰਸਿਟੀ ਭਾਈਚਾਰੇ ਵਿੱਚ ਜ਼ਿੰਮੇਵਾਰੀ ਦੀ ਹੋਰ ਭਾਵਨਾ ਪੈਦਾ ਕਰਨ ਲਈ ਅਜਿਹੀਆਂ ਪਹਿਲਕਦਮੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਭਾਗ ਇੱਕ ਸਾਫ਼ ਅਤੇ ਹਰਿਆ-ਭਰਿਆ ਕੈਂਪਸ ਬਣਾਉਣ ਲਈ ਭਵਿੱਖ ਵਿੱਚ ਅਜਿਹੀਆਂ ਪਹਿਲਕਦਮੀਆਂ ਦਾ ਆਯੋਜਨ ਕਰਨ ਲਈ ਵਚਨਬੱਧ ਹੈ।