ਅੰਮ੍ਰਿਤਸਰ: ਭਾਰਤ ਅਤੇ ਪਾਕਿਸਤਾਨ ਵਿਚਕਾਰ ਹਮੇਸ਼ਾ ਹੀ ਤਲਖੀ ਭਰੇ ਮੈਚ ਵੇਖਣ ਨੂੰ ਮਿਲਦੇ ਹਨ। ਹਾਲਾਂਕਿ ਵਿਸ਼ਵ ਕੱਪ ਭਾਰਤ ਵਿੱਚ ਹੋ ਰਿਹਾ ਹੈ ਅਤੇ ਭਾਰਤ ਵੱਲੋਂ ਲਗਾਤਾਰ ਦੋ ਆਪਣੀਆਂ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਗਈਆਂ ਹਨ। ਉਥੇ ਹੀ ਪਾਕਿਸਤਾਨ ਵੱਲੋਂ ਵੀ ਹੁਣ ਭਾਰਤ ਨੂੰ ਹਰਾਉਣ ਲਈ ਆਪਣੀ ਰਣਨੀਤੀ ਤਿਆਰ ਕੀਤੀ ਗਈ ਸੀ ਅਤੇ ਇਸ ਰੋਮਾਂਚਕ ਮੈਚ ਨੂੰ ਵੇਖਣ ਵਾਸਤੇ ਅੰਮ੍ਰਿਤਸਰ ਦੇ ਸ਼ਕਤੀ ਨਗਰ ਚੌਂਕ ਵਿੱਚ ਇੱਕ ਕਲੱਬ ਵੱਲੋਂ ਵੱਡੀ ਸਕਰੀਨ ਲਗਾ ਕੇ ਲੋਕਾਂ ਨੂੰ ਇਸ ਮੈਚ ਦਾ ਆਨੰਦ ਦਵਾਇਆ ਜਾ ਰਿਹਾ ਹੈ। (India Vs Pakistan Match) (World Cup 2023)
ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ:ਉੱਥੇ ਹੀ ਭਾਰਤ ਤੇ ਪਾਕਿਸਤਾਨ ਵਿੱਚ ਚੱਲ ਰਹੇ ਮੈਚ ਨੂੰ ਲੈ ਕੇ ਸਥਿਤੀ ਹੁਣ ਤੱਕ ਭਾਰਤ ਦੇ ਹੱਥ ਵਿੱਚ ਨਜ਼ਰ ਆ ਰਹੀ ਹੈ ਅਤੇ ਇਸ ਮੈਚ ਨੂੰ ਵੇਖਣ ਵਾਸਤੇ ਲੋਕ ਵੱਧ ਚੜ ਕੇ ਪਹੁੰਚ ਰਹੇ ਹਨ ਅਤੇ ਵੱਡੀ ਸਕਰੀਨ ਦੇ ਉੱਤੇ ਇਹ ਮੈਚ ਦੇਖ ਰਹੇ ਹਨ। ਇਸ ਮੈਚ ਦੌਰਾਨ ਭਾਰਤੀ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨੀ ਟੀਮ ਨੂੰ 191 ਦੌੜਾਂ 'ਤੇ ਹੀ ਆਲ ਆਊਟ ਕਰ ਦਿੱਤਾ। ਜਿਸ 'ਚ ਭਾਰਤੀ ਟੀਮ 192 ਦੌੜਾਂ ਬਣਾਉਣ ਲਈ ਖੇਡ ਰਹੀ ਹੈ। ਭਾਰਤ ਤੇ ਪਾਕਿਸਤਾਨ ਵਿੱਚ ਇਹ ਮਹਾਂ ਮੁਕਾਬਲਾ ਨਰਿੰਦਰ ਮੋਦੀ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ।