ਪੰਜਾਬ

punjab

ETV Bharat / state

'100 ਸਾਲ‍ਾਂ ਸਿੱਖ ਇਤਿਹਾਸ ਨੂੰ ਸਮਰਪਿਤ ਹੋਣਗੇ ਵਰਕਸ਼ਾਪ 'ਚ ਬਣਾਏ ਗਏ ਚਿੱਤਰ' - paintings

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ 100 ਸਾਲ ਪੂਰੇ ਹੋਣ 'ਤੇ 15 ਨਵੰਬਰ ਤੋਂ ਲੈ ਕੇ 17 ਨਵੰਬਰ ਤੱਕ 3 ਦਿਨਾਂ ਜਨਮ ਸ਼ਤਾਬਦੀ ਸਮਾਗਮ ਕਰਵਾ ਰਹੀ ਹੈ। ਉਨ੍ਹਾਂ ਵੱਲੋਂ ਭਾਈ ਗੁਰਦਾਸ ਜੀ ਹਾਲ ਅੰਮ੍ਰਿਤਸਰ ਵਿਖੇ ਇੱਕ ਚਿੱਤਰਕਲਾ ਵਰਕਸ਼ਾਪ ਕਰਵਾਈ ਜਾ ਰਹੀ ਹੈ, ਜਿਸ 'ਚੋਂ ਤਿਆਰ ਹੋਏ ਚਿੱਤਰਾਂ ਦੀ ਪ੍ਰਦਰਸ਼ਨੀ ਸੰਗਤ ਲਈ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕੀਤੀ ਜਾਵੇਗੀ।

100 ਸਾਲ‍ਾਂ ਸਿੱਖ ਇਤਿਹਾਸ ਨੂੰ ਸਮਰਪਿਤ ਹੋਣਗੇ ਵਰਕਸ਼ਾਪ 'ਚ ਬਣਾਏ ਗਏ ਚਿੱਤਰ: ਸੋਹਲ
100 ਸਾਲ‍ਾਂ ਸਿੱਖ ਇਤਿਹਾਸ ਨੂੰ ਸਮਰਪਿਤ ਹੋਣਗੇ ਵਰਕਸ਼ਾਪ 'ਚ ਬਣਾਏ ਗਏ ਚਿੱਤਰ: ਸੋਹਲ

By

Published : Nov 10, 2020, 1:14 PM IST

ਅਮ੍ਰਿੰਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ 100 ਸਾਲ ਪੂਰੇ ਹੋਣ 'ਤੇ 15 ਨਵੰਬਰ ਤੋਂ ਲੈ ਕੇ 17 ਨਵੰਬਰ ਤੱਕ 3 ਦਿਨਾਂ ਜਨਮ ਸ਼ਤਾਬਦੀ ਸਮਾਗਮ ਕਰਵਾ ਰਹੀ ਹੈ। ਇਸੇ ਤਹਿਤ ਹੀ ਉਨ੍ਹਾਂ ਵੱਲੋਂ ਭਾਈ ਗੁਰਦਾਸ ਜੀ ਹਾਲ ਅੰਮ੍ਰਿਤਸਰ ਵਿਖੇ ਇੱਕ ਚਿੱਤਰਕਲਾ ਵਰਕਸ਼ਾਪ ਕਰਵਾਈ ਜਾ ਰਹੀ ਹੈ, ਜਿਸ 'ਚੋਂ ਤਿਆਰ ਹੋਏ ਚਿੱਤਰਾਂ ਦੀ ਪ੍ਰਦਰਸ਼ਨੀ ਸੰਗਤ ਲਈ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕੀਤੀ ਜਾਵੇਗੀ।

100 ਸਾਲ‍ਾਂ ਸਿੱਖ ਇਤਿਹਾਸ ਨੂੰ ਸਮਰਪਿਤ ਹੋਣਗੇ ਵਰਕਸ਼ਾਪ 'ਚ ਬਣਾਏ ਗਏ ਚਿੱਤਰ: ਸੋਹਲ
ਵਰਕਸ਼ਾਪ ਸਬੰਧੀ ਜਾਣਕਾਰੀ ਦਿੰਦਿਆਂ ਚਿੱਤਰਕਾਰ ਹਰਦਰਸ਼ਨ ਸਿੰਘ ਸੋਹਲ ਨੇ ਦੱਸਿਆ ਕਿ ਵਰਕਸ਼ਾਪ ਦਾ ਸਮੁੱਚਾ ਪ੍ਰਬੰਧ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਪਰ ਚਿੱਤਰਕਾਰਾਂ ਨਾਲ ਰਾਬਤਾ, ਵਿਸ਼ੇ ਦੇਣਾ, ਚਿੱਤਰਾਂ ਬਾਰੇ ਸਲਾਹ ਕਰਨਾ ਆਦਿ ਜ਼ਿੰਮੇਵਾਰੀ ਭਾਈ ਹਰਵਿੰਦਰ ਸਿੰਘ ਖਾਲਸਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਚਿੱਤਰਕਲਾ ਵਿੱਚ 30 ਚਿੱਤਰਕਾਰ ਪਹੁੰਚੇ ਹਨ, ਜਿਨ੍ਹਾਂ ਵੱਲੋਂ 32 ਚਿੱਤਰ ਤਿਆਰ ਕੀਤੇ ਜਾ ਰਹੇ ਹਨ ਜੋ ਸ਼੍ਰੋਮਣੀ ਕਮੇਟੀ 'ਤੇ ਸਿੱਖ ਕੌਮ ਦੇ ਇਤਿਹਾਸ ਨਾਲ ਸਬੰਧਤ ਹਨ।
100 ਸਾਲ‍ਾਂ ਸਿੱਖ ਇਤਿਹਾਸ ਨੂੰ ਸਮਰਪਿਤ ਹੋਣਗੇ ਵਰਕਸ਼ਾਪ 'ਚ ਬਣਾਏ ਗਏ ਚਿੱਤਰ: ਸੋਹਲ
ਇਨ੍ਹਾਂ ਚਿੱਤਰਾਂ ਵਿੱਚ ਸਾਕਾ ਨਨਕਾਣਾ ਸਾਹਿਬ, ਜੈਤੋ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਜੇਲ੍ਹਾਂ ਵਿੱਚ ਸਿੱਖਾਂ ਦੇ ਕਤਲੇਆਮ ਅਤੇ ਤਸ਼ੱਦਦ ਨੂੰ ਦਰਸਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਚਿੱਤਰਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਚਿੱਤਰਕਾਰਾਂ ਨੂੰ ਰਹਿਣ ਲਈ ਮਾਤਾ ਗੰਗਾ ਜੀ ਨਿਵਾਸ ਅਤੇ ਵਰਕਸ਼ਾਪ ਲਈ ਭਾਈ ਗੁਰਦਾਸ ਜੀ ਹਾਲ ਜਗ੍ਹਾ ਦਿੱਤੀ ਗਈ ਹੈ। ਚਿੱਤਰਕਾਰ ਹਰਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਚਿੱਤਰ ਕਲਾ ਆਪਣੇ ਆਪ ਵਿੱਚ ਇੱਕ ਵੱਖਰੀ ਕਿਸਮ ਦੀ ਹੈ ਜੋ ਕਿ 100 ਸਾਲਾ ਇਤਿਹਾਸ ਨੂੰ ਸਿਰਜੇਗੀ।

ABOUT THE AUTHOR

...view details