ਅੰਮ੍ਰਿਤਸਰ : ਹਲਕਾ ਅਜਨਾਲਾ ਵਿਖੇ 1 ਅਪ੍ਰੈਲ ਨੂੰ 'ਪੰਜਾਬ ਮੰਗਦਾ ਹੈ ਜੁਆਬ' ਮਿਸ਼ਨ ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ 'ਚ ਮੁੱਖ ਮਹਿਮਾਨ ਵਜੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਹਨ ਜੋ ਵਰਕਰਾਂ ਤੇ ਆਮ ਪਬਲਿਕ ਨੂੰ ਸੰਬੋਧਨ ਕਰਨਗੇ। ਇਸ ਰੈਲੀ ਨੂੰ ਲੈ ਕੇ ਅੱਜ ਅਜਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਵੱਲੋਂ ਵਰਕਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਉਨ੍ਹਾਂ ਵੱਲੋਂ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਜਿੰਮੇਵਾਰੀਆਂ ਸੌਂਪੀਆਂ।
'ਪੰਜਾਬ ਮੰਗਦਾ ਹੈ ਜੁਆਬ' ਰੈਲੀ ਲਈ ਵਰਕਰਾਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ - ਹਲਕਾ ਅਜਨਾਲਾ
ਹਲਕਾ ਅਜਨਾਲਾ ਵਿਖੇ 1 ਅਪ੍ਰੈਲ ਨੂੰ 'ਪੰਜਾਬ ਮੰਗਦਾ ਹੈ ਜੁਆਬ' ਮਿਸ਼ਨ ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ 'ਚ ਮੁੱਖ ਮਹਿਮਾਨ ਵਜੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਹਨ ਜੋ ਵਰਕਰਾਂ ਤੇ ਆਮ ਪਬਲਿਕ ਨੂੰ ਸੰਬੋਧਨ ਕਰਨਗੇ।
ਇਸ ਮੌਕੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ ਕਿ 1 ਅਪ੍ਰੈਲ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਰੈਲੀ ਦੇ ਚੱਲਦੇ ਐਤਵਾਰ ਨੂੰ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਿਨੋਂ ਦਿਨ ਲੋਕਾਂ ਤੇ ਟੈਕਸ ਲਗਾ ਕੇ ਬੋਝ ਪਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦਾ ਹਾਲ ਹੈ ਕਿ ਦਿਨ ਦਿਹਾੜੇ ਨਸ਼ਾ ਫੜਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਬ ਡਿਵੀਜ਼ਨ ਅੰਦਰੋਂ ਵੀ ਕਈ ਜਗ੍ਹਾ ਤੋਂ ਨਾਜਾਇਜ਼ ਸ਼ਰਾਬ ਵੱਡੀ ਮਾਤਰਾ ਵਿਚ ਫੜੀ ਜਾ ਚੁੱਕੀ ਹੈ।
ਬੋਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਸਹੁੰ ਖਾਧੀ ਗਈ ਸੀ ਕਿ ਚਾਰ ਹਫਤੇ ਵਿਚ ਨਸ਼ਾ ਖਤਮ ਕਰ ਦੇਣਗੇ ਪਰ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਹੋਇਆ। ਇਸ ਮੌਕੇ ਉਨਾਂ ਆਮ ਆਦਮਾ ਪਾਰਟੀ ਨੂੰ ਵੀ ਆੜੇ ਹੱਥੀਂ ਲਿਆ।