ਅੰਮ੍ਰਿਤਸਰ: ਪੰਜਾਬ ਦੇ ਨਵੇਂ ਬਣੇ ਟਰਾਸਪੋਰਟ ਮੰਤਰੀ ਲਾਲ ਸਿੰਘ ਭੁੱਲਰ ਵਲੋਂ ਪੱਟੀ ਤੋਂ ਨਵੀਆਂ ਬੱਸਾਂ ਦਾ ਉਦਘਾਟਨ ਕਰ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਬਸ ਸਟੈਂਡ ਦਾ ਦੌਰਾ ਕਰ ਸ਼ਪੈਸਲ ਚੈਕਿੰਗ ਕਰਨੀ ਸੀ ਪਰ ਅਚਨਚੇਤ ਉਨ੍ਹਾਂ ਦਾ ਪ੍ਰੋਗਰਾਮ ਬਦਲਣ ਕਾਰਨ ਉਹ ਹਲਕਾ ਜੰਡਿਆਲਾ ਗੁਰੂ ਤੋਂ ਹੀ ਵਾਪਿਸ ਮੁੜ ਗਏ।
ਸਿਰੋਪਾਓ ਅਤੇ ਹਾਰ ਲੈ ਖੜੇ ਉਡੀਕਦੇ ਰਹੇ ਵਰਕਰ ਪਰ ਨਹੀਂ ਪਹੁੰਚੇ ਮੰਤਰੀ ਸਾਬ ਜਿਸਦੇ ਚੱਲਦੇ ਉਨ੍ਹਾਂ ਦੇ ਸਵਾਗਤ 'ਚ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਖੜੇ ਆਪ ਆਗੂਆਂ ਅਤੇ ਵਰਕਰਾਂ 'ਚ ਹਾਸੋ ਹੀਣਾ ਮਾਹੌਲ ਪੈਦਾ ਹੋ ਗਿਆ ਅਤੇ ਉਹ ਮੀਡੀਆ ਦੇ ਕੈਮਰਿਆਂ ਤੋਂ ਹਾਰ ਅਤੇ ਸਿਰੋਪਾਓ ਲੁਕਾਉਦੇ ਨਜ਼ਰ ਆਏ।
ਸਿਰੋਪਾਓ ਅਤੇ ਹਾਰ ਲੈ ਖੜੇ ਉਡੀਕਦੇ ਰਹੇ ਵਰਕਰ ਪਰ ਨਹੀਂ ਪਹੁੰਚੇ ਮੰਤਰੀ ਸਾਬ ਇਸ ਸੰਬਧੀ ਮੀਡੀਆ ਨੂੰ ਸਫਾਈ ਪੇਸ਼ ਕਰਦਿਆਂ ਆਪ ਦੇ ਜ਼ਿਲ੍ਹਾ ਐਸ.ਸੀ ਵਿੰਗ ਦੇ ਪ੍ਰਧਾਨ ਇੰਦਰਪਾਲ ਨੇ ਦੱਸਿਆ ਕਿ ਮੰਤਰੀ ਸਾਬ ਨੇ ਅੱਜ ਅੰਮ੍ਰਿਤਸਰ ਦੇ ਬੱਸ ਸਟੈਂਡ 'ਤੇ ਚੈਕਿੰਗ ਕਰਨ ਪਹੁੰਚਣਾ ਸੀ ਪਰ ਉਹ ਜੰਡਿਆਲਾ ਗੁਰੂ ਤੋਂ ਹੀ ਜ਼ਰੂਰੀ ਰੁਝੇਵਿਆਂ ਕਾਰਨ ਵਾਪਸ ਮੁੜ ਗਏ ਹਨ।
ਸਿਰੋਪਾਓ ਅਤੇ ਹਾਰ ਲੈ ਖੜੇ ਉਡੀਕਦੇ ਰਹੇ ਵਰਕਰ ਪਰ ਨਹੀਂ ਪਹੁੰਚੇ ਮੰਤਰੀ ਸਾਬ ਆਪ ਆਗੂ ਨੇ ਕਿਹਾ ਕਿ ਉਨ੍ਹਾਂ ਦੂਸਰੇ ਬਸ ਸਟੈਂਡ ਦਾ ਮੁਆਇਨਾ ਕਰ ਲਿਆ ਹੈ ਪਰ ਜਦੋਂ ਪੱਤਰਕਾਰਾਂ ਵਲੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਸੀਂ ਅਤੇ ਤੁਸੀਂ ਸਾਰੇ ਅੰਮ੍ਰਿਤਸਰ ਦੇ ਬੱਸ ਸਟੈਂਡ 'ਤੇ ਖੜੇ ਹਾਂ ਜੋ ਕਿ ਅੰਮ੍ਰਿਤਸਰ ਦਾ ਇੱਕੋ ਇੱਕ ਬੱਸ ਸਟੈਂਡ ਹੈ। ਉਨ੍ਹਾਂ ਕਿਹਾ ਕਿ ਫਿਰ ਮੰਤਰੀ ਸਾਬ ਹੋਰ ਕਿਹੜੇ ਬੱਸ ਸਟੈਂਡ ਦਾ ਮੁਆਇਨਾ ਕਰ ਗਏ ਹਨ। ਇਸ ਸਵਾਲ 'ਤੇ ਉਹ ਗੱਲ ਨੂੰ ਗੋਲ-ਮੋਲ ਕਰਦੇ ਨਜ਼ਰ ਆਏ ਅਤੇ ਵਰਕਰਾਂ ਦੇ ਹੱਥਾਂ ਵਿੱਚ ਫੜੇ ਹਾਰ ਅਤੇ ਸਿਰੋਪਾਓ ਲੁਕਾਉਂਦੇ ਨਜ਼ਰ ਆਏ।
ਸਿਰੋਪਾਓ ਅਤੇ ਹਾਰ ਲੈ ਖੜੇ ਉਡੀਕਦੇ ਰਹੇ ਵਰਕਰ ਪਰ ਨਹੀਂ ਪਹੁੰਚੇ ਮੰਤਰੀ ਸਾਬ ਇਸ ਸੰਬਧੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਅੰਮ੍ਰਿਤਸਰ 1 ਦੇ ਡੀ.ਐਮ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਮੰਤਰੀ ਸਾਬ ਪੱਟੀ ਤੋਂ ਨਵੀਆਂ ਬੱਸਾਂ ਦਾ ਉਦਘਾਟਨ ਕਰ ਅੰਮ੍ਰਿਤਸਰ ਬੱਸ ਸਟੈਂਡ ਦੀ ਚੈਕਿੰਗ ਲੱਈ ਪਹੁੰਚ ਰਹੇ ਸਨ ਪਰ ਉਨ੍ਹਾਂ ਨੂੰ ਜਰੂਰੀ ਰੁਝੇਵਿਆਂ ਕਾਰਨ ਵਾਪਸ ਮੁੜਣਾ ਪਿਆ।
ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਪੂਰੀ ਤਿਆਰੀ ਵਿੱਚ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਬਾਕੀ ਮੰਤਰੀ ਸਾਬ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਦਿਆ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਨਵੀਂ ਪਾਲਿਸੀ ਤਹਿਤ ਬਗੈਰ ਪਰਮਿਟ ਤੋਂ ਚੱਲਣ ਵਾਲੀਆਂ ਸਾਰੀਆਂ ਬੱਸਾਂ 'ਤੇ ਜਲਦ ਨਕੇਲ ਪਾਈ ਜਾਵੇਗੀ।
ਇਹ ਵੀ ਪੜ੍ਹੋ:ਆਪ ਨੇ ਪੰਜਾਬ 'ਚ ਜੰਗਲ ਰਾਜ ਬਣਾਇਆ ਹੈ: ਨਵਜੋਤ ਸਿੱਧੂ