ਅੰਮ੍ਰਿਤਸਰ: ਜ਼ਿਲ੍ਹੇ ਦੀ ਦੀ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਸਰਕਾਰੀ ਏਜੰਸੀਆਂ ਦੀ ਢਿੱਲੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਪਰੇਸ਼ਾਨ ਆੜਤੀ ਵਰਗ ਅਤੇ ਲੇਬਰ ਵੱਲੋਂ ਹੜਤਾਲ ਕੀਤੀ ਗਈ ਹੈ। ਹੜਤਾਲ ਦੌਰਾਨ ਮੰਡੀ ’ਚ ਕੰਮ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ।
ਲੇਬਰਾਂ ਨੂੰ ਨਹੀਂ ਮਿਲ ਰਹੀ ਪੈਸੇ
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਏਜੰਸੀਆਂ ਦੀ ਢਿੱਲੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਲੇਬਰ ਨੂੰ ਉਨ੍ਹਾਂ ਦੇ ਬਣਦੇ ਪੈਸੇ ਨਹੀ ਮਿਲ ਰਹੇ ਹਨ ਅਤੇ ਆੜ੍ਹਤੀ ਵਰਗ ਵੀ ਠੇਕੇਦਾਰਾਂ ਦੀ ਮਨਮਰਜੀਆਂ ਦੇ ਚਲਦਿਆਂ ਆਪਣੀਆ ਗੱਡੀਆਂ ਭੇਜ ਕੇ ਮਾਲ ਨਹੀ ਚੁੱਕਾ ਪਾ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਵੱਲੋਂ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਕੰਮਕਾਜ ਪੂਰਨ ਤੌਰ ’ਤੇ ਬੰਦ ਕਰ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ।