ਅੰਮ੍ਰਿਤਸਰ: ਦੇਸ਼ ਦੀ ਸਰਹੱਦ 'ਤੇ ਸੁਰੱਖਿਆ ਕਰਦੇ ਜਵਾਨਾਂ ਨੂੰ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਰੱਖੜੀ ਬੰਨ ਕੇ ਰੱਖੜੀ ਦਾ ਤਿਉਹਾਰ ਮਨਾਇਆ। ਉਨ੍ਹਾਂ ਕਿਹਾ ਕਿ 1968 ਦੇ ਵਿੱਚ ਅਸੀਂ ਪਹਿਲੀ ਵਾਰ ਅਟਾਰੀ ਸਰਹੱਦ 'ਤੇ ਰੱਖੜੀ ਦਾ ਤਿਉਹਾਰ ਮਨਾਇਆ ਸੀ ਅਤੇ ਪਿਛਲੇ 50 ਸਾਲਾਂ ਤੋਂ ਸਾਡੇ ਵੱਲੋਂ ਹਰ ਸਾਲ ਰੱਖੜੀ ਮੌਕੇ ਜਵਾਨਾਂ ਨੂੰ ਰੱਖੜੀ ਬੰਨੀ ਜਾਂਦੀ ਹੈ।
ਦੋਹਰਾ ਜਸ਼ਨ: ਆਜ਼ਾਦੀ ਦਿਵਾਸ ਦੇ ਨਾਲ ਅਟਾਰੀ 'ਤੇ ਮਨਾਇਆ ਰੱਖੜੀ ਦਾ ਤਿਉਹਾਰ
ਦੇਸ਼ ਦੀ ਸਰਹੱਦ 'ਤੇ ਸੁਰੱਖਿਆ ਕਰਦੇ ਜਵਾਨਾਂ ਨੂੰ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਰੱਖੜੀ ਬੰਨ ਕੇ ਰੱਖੜੀ ਦਾ ਤਿਉਹਾਰ ਮਨਾਇਆ। ਪੁਣੇ ਤੋਂ ਕੁਝ ਲੜਕੀਆਂ ਵੀ ਖ਼ਾਸ ਤੌਰ ਤੇ ਵਾਹਘਾ ਸਰਹੱਦ 'ਤੇ ਫ਼ੌਜੀਆਂ ਨੂੰ ਰੱਖੜੀ ਬੰਨਣ ਲਈ ਪੁਜੀਆਂ। ਉਨ੍ਹਾਂ ਫ਼ੌਜੀਆਂ ਨੂੰ ਸੁਰੱਖਿਆ ਕਰਨ ਲਈ ਧੰਨਵਾਦ ਵੀ ਕੀਤਾ।
ਫ਼ੋਟੋ
ਉਨ੍ਹਾਂ ਸੁਨੇਹਾ ਦਿੱਤਾ ਕਿ ਜਵਾਨਾਂ ਨੂੰ ਰੱਖੜੀ ਮੌਕੇ ਆਪਣੇ ਪਰਿਵਾਰ ਦੀ ਕਮੀ ਮਹਿਸੂਸ ਨਾ ਹੋਵੇ ਇਸ ਲਈ ਸਰਹੱਦ ਨਾਲ ਲੱਗਦੇ ਸਾਰੇ ਇਲਾਕਿਆਂ ਵਿੱਚ ਸਾਨੂੰ ਫੌਜੀਆਂ ਨੂੰ ਰੱਖੜੀ ਬੰਨਣੀ ਚਾਹੀਦੀ ਹੈ। ਪੁਣੇ ਤੋਂ ਕੁਝ ਲੜਕੀਆਂ ਵੀ ਖ਼ਾਸ ਤੌਰ ਤੇ ਵਾਹਘਾ ਸਰਹੱਦ 'ਤੇ ਫ਼ੌਜੀਆਂ ਨੂੰ ਰੱਖੜੀ ਬੰਨਣ ਲਈ ਪੁੱਜੀਆਂ। ਉਨ੍ਹਾਂ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਅਸੀਂ ਖਾਸ ਤੌਰ ਤੇ ਫ਼ੌਜੀਆਂ ਨੂੰ ਰੱਖੜੀ ਬੰਨਣ ਅਤੇ ਸਾਡੀ ਸੁਰੱਖਿਆ ਲਈ ਧੰਨਵਾਦ ਕਰਨ ਲਈ ਆਏ ਹਾਂ। ਉਨ੍ਹਾਂ ਨੇ ਵੀ ਫੌ਼ਜੀਆਂ ਨੂੰ ਰੱਖੜੀਆਂ ਬੰਨੀਆਂ ਅਤੇ ਫੌਜੀਆਂ ਦੀ ਸਲਾਮਤੀ ਲਈ ਦੁਆ ਵੀ ਮੰਗੀ।