ਪੰਜਾਬ

punjab

ETV Bharat / state

ਮਹਿਲਾ ਕਾਂਗਰਸੀ ਪ੍ਰਧਾਨ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਸਾਇਕਲ ਮਾਰਚ - ਕਾਂਗਰਸ ਭਵਨ

ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਦੀ ਪ੍ਰਧਾਨ ਜਤਿੰਦਰ ਸੋਨੀਆ ਵੱਲੋਂ ਪੈਟਰੋਲ ਤੇ ਡੀਜ਼ਲ ਦੇ ਵੱਧ ਰਹੇ ਰੇਟਾਂ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਸਾਇਕਲ ਮਾਰਚ ਕੱਢਿਆ ਗਿਆ।

ਮਹਿਲਾ ਕਾਂਗਰਸੀ ਪ੍ਰਧਾਨ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਸਾਇਕਲ ਮਾਰਚ
ਮਹਿਲਾ ਕਾਂਗਰਸੀ ਪ੍ਰਧਾਨ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਸਾਇਕਲ ਮਾਰਚ

By

Published : Jul 13, 2021, 5:50 PM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਾਲ ਬਜਾਰ ਦੇ ਕਾਂਗਰਸ ਭਵਨ ਤੋਂ ਕਾਂਗਰਸ ਪਾਰਟੀ ਦੀ ਆਗੂ ਜਤਿੰਦਰ ਸੋਨੀਆ ਵੱਲੋਂ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ਦੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਮੋਦੀ ਸਰਕਾਰ ਵੱਲੋਂ ਚੋਣਾਂ ਦੌਰਾਨ ਅੱਛੇ ਦਿਨ ਆਉਣ ਦੇ ਵਾਅਦੇ ਕੀਤੇ ਗਏ ਸਨ। ਪਰ ਅੱਛੇ ਦਿਨ ਤਾਂ ਨਹੀ ਆਏ, ਲੋਕ ਭੁੱਖਮਰੀ ਨਾਲ ਜਰੂਰ ਮਰ ਰਹੇ ਹਨ। ਦਿਨ ਪਰ ਦਿਨ ਮਹਿੰਗਾਈ ਵੱਧ ਰਹੀ ਹੈ, ਕਾਰੋਬਾਰ ਬੰਦ ਪਏ ਹੋਏ ਹਨ, ਕੋਰੋਨਾਂ ਮਹਾਂਮਾਰੀ ਕਾਰਨ ਲੋਕ ਘਰੋਂ ਬੇਘਰ ਹੋਏ ਪਏ ਹਨ। ਪੈਟਰੋਲ ਡੀਜਲ ਦੇ ਰੇਟ ਵੱਧਣ ਨਾਲ ਮਹਿੰਗਾਈ ਅਸਮਾਨ ਨੂੰ ਛੂ ਰਹੀ ਹੈ।

ਮਹਿਲਾ ਕਾਂਗਰਸੀ ਪ੍ਰਧਾਨ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਸਾਇਕਲ ਮਾਰਚ
ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ ਤੇ ਜਿਲ੍ਹਾਂ ਕਾਂਗਰਸੀ ਪ੍ਰਧਾਨ ਜਤਿੰਦਰ ਸੋਨੀਆ ਵੱਲੋਂ ਇੱਕ ਸਾਈਕਲ ਮਾਰਚ ਕੱਢਿਆ ਗਿਆ। ਇਹ ਸ਼ਹਿਰ ਦੇ ਪੰਜ ਕਿਲੋਮੀਟਰ ਦੇ ਏਰੀਆ ਅੰਦਰ ਸਾਈਕਲ ਰੋਸ਼ ਮਾਰਚ ਕੱਢਿਆ ਗਿਆ, ਜਤਿੰਦਰ ਸੋਨੀਆ ਵੱਲੋ ਮੀਡੀਆ ਨੂੰ ਸੂਚਨਾ ਦਿੱਤੀ ਗਈ ਸੀ, ਕਿ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸਾਂਸਦ ਤੇ ਹੋਰ ਕਾਂਗਰਸੀ ਆਗੂ ਇਸ ਸਾਈਕਲ ਮਾਰਚ ਵਿੱਚ ਸ਼ਾਮਿਲ ਹੋਏ,ਪਰ ਜਦੋ ਮੀਡੀਆ ਉੱਥੇ ਪੁੱਜੀ ਤੇ ਉੱਥੇ ਕੁੱਝ ਹੋਰ ਨਜ਼ਾਰਾ ਵੇਖਣ ਨੂੰ ਮਿਲਿਆ। ਜਤਿੰਦਰ ਸੋਨੀਆ ਵੱਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਸਾਈਕਲ ਰੈਲੀ ਜਰੂਰ ਕੱਢੀ ਗਈ।

ਇਸ ਰੈਲੀ 'ਚ ਕਾਂਗਰਸੀ ਵਿਧਾਇਕ ਜਾਂ ਸਾਂਸਦ ਤੇ ਹੋਰ ਕੋਈ ਵੀ ਕਾਂਗਰਸੀ ਆਗੂ ਹਾਜ਼ਰ ਨਹੀਂ ਸੀ, ਜਤਿੰਦਰ ਸੋਨੀਆ ਨੂੰ ਜਦੋ ਇਸ ਬਾਰੇ ਪੁੱਛਿਆ, ਉਨ੍ਹਾਂ ਸਵਾਲ ਦਾ ਜਵਾਬ ਦੇਣਾ ਚੰਗਾ ਨਾ ਸਮਝਿਆ, ਮੋਦੀ ਸਰਕਾਰ ਵੱਲੋਂ ਮਹਿੰਗਾਈ ਦੀ ਮਾਰ ਨਾਲ ਬੇਹਾਲ ਕੀਤਾ ਹੈ, ਦੇਸ਼ ਵਿੱਚ ਹਰ ਚੀਜ ਦੇ ਦੁਗਣੇ ਰੇਟ ਤੇ ਮਿਲ ਰਹੀ ਹੈ। ਜਿਸਦੇ ਚੱਲਦੇ ਜਨਤਾ ਹੁਣ ਮੋਦੀ ਰਾਜ ਵਿੱਚ ਪ੍ਰੇਸ਼ਾਨ ਹੋ ਚੁੱਕੀ ਹੈ। ਜੇਕਰ ਕੋਰੋਨਾ ਕਾਲ ਦੀ ਗੱਲ ਕੀਤੀ ਜਾਵੇ, ਤਾਂ ਕੇਂਦਰ ਸਰਕਾਰ ਵੱਲੋਂ ਜਨਤਾ ਨੂੰ ਰਾਹਤ ਦੇਣ ਦੀ ਬਜਾਏ ਹੋਰ ਮਹਿੰਗਾਈ ਕੀਤੀ ਗਈ ਹੈ। ਜਿਸ ਕਰਕੇ ਕੇਂਦਰ ਸਰਕਾਰ ਖਿਲਾਫ ਸਾਈਕਲ ਯਾਤਰਾ ਕੱਢੀ ਗਈ ਹੈ।

ਇਹ ਵੀ ਪੜ੍ਹੋ:- ਪੰਜਾਬ ਦੀ ਸਿਆਸਤ 'ਤੇ ਦਿੱਲੀ 'ਚ ਵੱਡੀ ਬੈਠਕ

ABOUT THE AUTHOR

...view details