ਅੰਮ੍ਰਿਤਸਰ: ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਕੋਟ ਖਾਲਸਾ ਦੀ ਰਹਿਣ ਵਾਲੀ ਇੱਕ ਮਹਿਲਾ ਵੱਲੋਂ 4 ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ। ਇੰਨ੍ਹਾਂ ਵਿਚ ਦੋ ਲੜਕੇ ਅਤੇ ਦੋ ਲੜਕੀਆਂ ਹਨ। ਸਰਬਜੀਤ ਕੌਰ ਨਾਮ ਦੀ ਮਹਿਲਾ ਕੋਲ ਪਹਿਲਾਂ ਵੀ ਇੱਕ ਧੀ ਹੈ। ਡਾਕਟਰ ਅਨੁਸਾਰ ਚਾਰੋਂ ਬੱਚੇ ਤੰਦਰੁਸਤ ਹਨ, ਬੱਚਿਆਂ ਦਾ ਭਾਰ ਡੇਢ ਕਿਲੋ ਦੇ ਕਰੀਬ ਹੈ। ਬੱਚਿਆਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਦੋ ਬੱਚਿਆਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ ਜਦਕਿ ਦੋ ਬੱਚਿਆਂ ਨੂੰ ਆਮ ਵਾਰਡ ਵਿੱਚ ਰੱਖਿਆ ਗਿਆ ਹੈ। 4 ਬੱਚਿਆਂ ਦੇ ਜਨਮ ਨੂੰ ਲੈਕੇ ਪਰਿਵਾਰ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਬੱਚਿਆਂ ਦੇ ਤੰਦਰੁਸਤ ਜਨਮ ਲੈਣ ਨੂੰ ਲੈਕੇ ਪਰਿਵਾਰ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਹੈ।
4 ਬੱਚਿਆਂ ਦੇ ਜਨਮ ਲੈਣ ਨੂੰ ਲੈਕੇ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਸਨੂੰ ਬਹੁਤ ਖੁਸ਼ੀ ਹੈ। ਉਨ੍ਹਾਂ ਦੱਸਿਆ ਕਿ ਉਸਦੀ ਅਤੇ ਉਸਦੇ ਪਰਿਵਾਰ ਦੀ ਇਹੋ ਇੱਛਾ ਸੀ ਕਿ ਰਲਵੇਂ-ਮਿਲਵੇਂ ਬੱਚੇ ਜਨਮ ਲੈਣ ਯਾਨੀ ਦੋ ਲੜਕੇ ਅਤੇ 2 ਲੜਕੀਆਂ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਮੰਗ ਪੂਰੀ ਕਰ ਦਿੱਤੀ ਹੈ ਜਿਸ ਕਰਕੇ ਉਹ ਬਹੁਤ ਖੁਸ਼ ਹਨ।