ਪੰਜਾਬ

punjab

ETV Bharat / state

ਬੱਸ ਸਟੈਂਡ ਬਾਹਰ ਬੱਸ ਹੇਠਾਂ ਆਉਣ ਨਾਲ 1 ਔਰਤ ਦੀ ਮੌਤ - ਅੰਮ੍ਰਿਤਸਰ ਬੱਸ ਸਟੈਂਡ ਦੇ ਬਾਹਰ 1 ਔਰਤ ਦੀ ਮੌਤ ਹੋਈ

ਅੰਮ੍ਰਿਤਸਰ ਬੱਸ ਸਟੈਂਡ (Amritsar bus stand) ਦੇ ਬਾਹਰ 1 ਔਰਤ ਦੀ ਬੱਸ ਹੇਠਾਂ ਆਉਣ ਨਾਲ (Woman dies Amritsar bus stand) ਮੌਤ ਹੋ ਗਈ। ਫਿਲਹਾਲ ਔਰਤ ਦੀ ਉਮਰ 65 ਸਾਲ ਦੇ ਕਰੀਬ ਹੈ ਅਤੇ ਬੱਸ ਡਰਾਈਵਰ ਬੱਸ ਛੱਡ ਕੇ ਫਰਾਰ ਹੋ ਗਿਆ।

Woman dies after being run over by bus outside Amritsar bus stand
Woman dies after being run over by bus outside Amritsar bus stand

By

Published : Dec 13, 2022, 8:09 AM IST

ਅੰਮ੍ਰਿਤਸਰ ਬੱਸ ਸਟੈਂਡ ਬਾਹਰ ਬੱਸ ਹੇਠਾਂ ਆਉਣ ਨਾਲ 1 ਔਰਤ ਦੀ ਮੌਤ

ਅੰਮ੍ਰਿਤਸਰ:ਅੰਮ੍ਰਿਤਸਰ ਬੱਸ ਸਟੈਂਡ (Amritsar bus stand) ਦੇ ਬਾਹਰ ਉਸ ਸਮੇਂ ਇੱਕ ਭਿਆਨਕ ਹਾਦਸਾ ਵਾਪਰਿਆ, ਜਦੋਂ ਇੱਕ ਪਨਬਸ ਦੇ ਡਰਾਈਵਰ ਵੱਲੋਂ ਇਕ ਔਰਤ ਨੂੰ ਬੱਸ ਹੇਠਾਂ ਦੇ ਦਿੱਤਾ ਗਿਆ। ਜਿਸਦੇ ਚੱਲਦੇ ਬੱਸ ਹੇਠਾਂ ਆਉਣ ਦੇ ਨਾਲ ਔਰਤ ਦੀ ਮੌਤ ਹੋ ਗਈ ਅਤੇ ਬੱਸ ਡਰਾਈਵਰ ਮੌਕੇ ਤੋਂ (Woman dies Amritsar bus stand) ਫਰਾਰ ਹੋ ਗਿਆ।

ਇਸ ਦੌਰਾਨ ਹੀ ਜਾਣਕਾਰੀ ਦਿੰਦਿਆ ਮ੍ਰਿਤਕ ਔਰਤ ਦੇ ਲੜਕੇ ਸ਼ਹਨਾਜਗਿੱਲ ਨੇ ਦੱਸਿਆ ਕਿ ਅਸੀਂ ਪੰਡੋਰੀ ਵੜੈਚ ਅੰਬਰਸਰ ਦੇ ਰਹਿਣ ਵਾਲੇ ਹਾਂ। ਉਨ੍ਹਾਂ ਕਿਹਾ ਕਿ ਮੈਂ ਮੇਰੀ ਪਤਨੀ ਤੇਅ ਮੇਰੀ ਮਾਤਾ ਬੱਸ ਸਟੈਂਡ ਤੋਂ ਰਾਮਬਾਗ ਵੱਲ ਜਾ ਰਹੇ ਸੀ ਕਿ ਪਿੱਛੋਂ ਦੀ ਪਨਬੱਸ ਦੀ ਸਰਕਾਰੀ ਬੱਸ ਬੜੀ ਤੇਜ਼ ਰਫ਼ਤਾਰ ਨਾਲ ਆਈ ਅਤੇ ਉਸਨੇ ਮੇਰੀ ਮਾਤਾ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਦੌਰਾਨ ਹੀ ਬੱਸ ਡਰਾਇਵਰ ਬੱਸ ਛੱਡ ਕੇ ਭੱਜ ਗਿਆ, ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ।

ਉੱਥੇ ਹੀ ਥਾਣਾ ਬੱਸ ਸਟੈਂਡ ਦੀ ਪੁਲਿਸ ਚੌਂਕੀ ਦੇ ਅਧਿਕਾਰੀ ਕੁਲਵੰਤ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਪਨਬਸ ਦੇ ਡਰਾਈਵਰ ਵੱਲੋਂ ਇੱਕ ਔਰਤ ਰਾਣੀ ਨੂੰ ਬੱਸ ਨਾਲ ਟੱਕਰ ਮਾਰ ਮਾਰ ਦਿੱਤੀ ਹੈ। ਜਿਸ ਦੀ ਮੌਕੇ ਉੱਤੇ ਮੌਤ ਹੋ ਗਈ ਹੈ, ਬੱਸ ਡਰਾਈਵਰ ਫਰਾਰ ਹੋ ਗਿਆ ਹੈ। ਅਸੀਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਬੱਸ ਡਰਾਈਵਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜੋ:ਕਿਸਾਨਾਂ ਨੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਕੀਤਾ ਘਿਰਾਓ, ਕਿਹਾ- ਲੋੜ ਪਈ ਤਾਂ ਫਿਰ ਦਿੱਲੀ ਬਾਰਡਰ ’ਤੇ ਲਾਵਾਂਗੇ ਧਰਨਾ

ABOUT THE AUTHOR

...view details