ਅੰਮ੍ਰਿਤਸਰ:ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਗੁਰਦੁਆਰਾ ਪਿੱਪਲੀ ਸਾਹਿਬ ਕੋਲ ਕਿਰਾਏ 'ਤੇ ਰਹਿਣ ਵਾਲੀ ਮੀਰਾ ਨਾਂ ਦੀ ਔਰਤ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸ ਨੂੰ ਕੁਝ ਪਤਾ ਨਹੀਂ ਕੀ ਅਜਿਹਾ ਕੀ ਹੋਇਆ ਕਿ ਮੀਰਾ ਨੂੰ ਇੰਨਾ ਵੱਡਾ ਕਦਮ ਚੁੱਕਣਾ ਪਿਆ। ਜਾਣਕਾਰੀ ਮੁਤਾਬਿਕ ਮ੍ਰਿਤਕ ਔਰਤ ਰੇਲਵੇ ਵਿਭਾਗ ਵਿੱਚ TT ਵੱਜੋਂ ਕੰਮ ਕਰਦੀ ਸੀ। ਔਰਤ ਵੱਲੋਂ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਗਿਆ ਇਸ ਦਾ ਫਿਲਹਾਲ ਖੁਲਾਸਾ ਨਹੀਂ ਹੋਇਆ ਹੈ।
ਰੇਲਵੇ ਵਿਭਾਗ ਦੀ ਕਰਮਚਾਰੀ ਨੇ ਕੀਤੀ ਖੁਦਕੁਸ਼ੀ, ਪਤੀ ਨੇ ਕਿਹਾ ਕਿਸੇ ਵੀ ਗੱਲ ਤੋਂ ਸੀ ਅਣਜਾਣ - woman committed suicide in amritsar
ਅੰਮ੍ਰਿਤਸਰ ਵਿੱਚ ਰੇਲਵੇ ਵਿਭਾਗ ਦੇ ਅਧਿਕਾਰੀ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।
ਮ੍ਰਿਤਕ ਦੀ ਬੱਚੀ ਨੇ ਖੋਲ੍ਹੇ ਭੇਤ :ਉਥੇ ਹੀ ਇਸ ਮੌਕੇ ਜਦੋਂ ਮ੍ਰਿਤਕਾਂ ਦੀ 8 ਸਾਲ ਦੀ ਬੱਚੀ ਨੇ ਦੱਸਿਆ ਕਿ ਉਹਨਾਂ ਘਰ ਇੱਕ ਅੰਕਲ ਆਉਂਦੇ ਸਨ, ਜੋ ਕਿ ਉਸ ਦੀ ਮੰਮੀ ਨੂੰ ਬਹੁਤ ਪਰੇਸ਼ਾਨ ਕਰਦੇ ਸਨ। ਬੱਚੀ ਨੇ ਦੱਸਿਆ ਕਿ ਉਸ ਦੀ ਮੰਮੀ ਨੇ ਉਸ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕਾ ਦੀ ਛੋਟੀ ਬੱਚੀ ਨੇ ਦੱਸਿਆ ਕਿ ਉਹ ਲਖਨਊ ਦੇ ਰਹਿਣ ਵਾਲੇ ਹਨ।
- Raksha Bandhan 2023: ਰੱਖੜੀ ਨੂੰ ਲੈ ਕੇ ਭੰਬਲਭੂਸਾ, 30 ਜਾਂ 31 ਅਗਸਤ ? ਸਹੀ ਮਿਤੀ ਅਤੇ ਸ਼ੁਭ ਸਮਾਂ ਜਾਣੋ
- Yamuna River Water level : ਯਮੁਨਾ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ, ਓਰੇਂਜ਼ ਅਲਰਟ ਜਾਰੀ
- Ethnic Violence In Manipur: ਮਨੀਪੁਰ 'ਚ ਜਾਤੀ ਹਿੰਸਾ ਦਾ ਸੇਕ ਮਿਜ਼ੋਰਮ ਤੱਕ ਪਹੁੰਚਿਆ, ਮੈਤੇਈ ਭਾਈਚਾਰੇ ਨੂੰ ਧਮਕੀਆਂ, ਸਰਕਾਰ ਅਲਰਟ
ਪੁਲਿਸ ਦਾ ਬਿਆਨ:ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਔਰਤ ਮੀਰਾ ਨੇ ਖ਼ੁਦਕੁਸ਼ੀ ਕਰ ਲਈ ਹੈ, ਪਰ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ। ਉਹਨਾਂ ਨੇ ਕਿਹਾ ਕੀ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਮਾਮਲੇ ਦੀ ਜਾਂਚ ਕਰ ਜਲਦ ਹੀ ਸੱਚ ਸਾਹਮਣੇ ਲਿਆਂਦਾ ਜਾਵੇਗਾ।