ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਪ੍ਰੇਮ ਨਗਰ ਦਾ ਹੈ ਜਿੱਥੇ ਇੱਕ ਉਰਵਸ਼ੀ ਨਾਮ ਦੀ ਮਹਿਲਾ ਵੱਲੋਂ ਆਪਣੇ ਹੀ ਪਤੀ ਦੀਪਕ ਭਾਟੀਆ SDM ਅਜਨਾਲਾ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ। ਜਿਸ ਵਿੱਚ ਉਸਨੇ ਮੰਗ ਕੀਤੀ ਹੈ ਕਿ ਉਸਨੂੰ ਉਸਦੇ ਦੋਵੇਂ ਪੁੱਤਰ ਵਾਪਿਸ ਕੀਤੇ ਜਾਣ।
ਪੀੜਤ ਮਹਿਲਾ ਉਰਵਸ਼ੀ ਦਾ ਕਹਿਣਾ ਹੈ ਕਿ ਉਸਦਾ ਵਿਆਹ ਦੀਪਕ ਭਾਟੀਆ ਨਾਲ 2011 ਵਿੱਚ ਹੋਇਆ ਸੀ ਅਤੇ ਜਦੋਂ ਉਸਦੇ ਪਤੀ 7 ਸਾਲ ਬਾਅਦ SDM ਬਣੇ ਤਾਂ ਉਸਨੂੰ ਘਰੋਂ ਕੱਢ ਦਿੱਤਾ ਅਤੇ ਤਲਾਕ ਦਾ ਕੇਸ ਲਗਾ ਦਿੱਤਾ ਗਿਆ। ਜਿਸਦੇ ਚੱਲਦੇ ਉਹਨਾ ਵੱਲੋਂ ਵੀ ਕੋਰਟ ਵਿੱਚ ਘਰੇਲੂ ਹਿੰਸਾ ਦੇ ਕੇਸ ਲਗਾਏ ਗਏ ਪਰ ਉਹਨਾਂ ਦੇ ਪਤੀ ਦੇ PCS ਅਫ਼ਸਰ ਹੋਣ ਦੇ ਰਸੂਖ ਸਦਕਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਜਿਸਦੇ ਚੱਲਦੇ ਉਹਨਾਂ ਵੱਲੋਂ ਆਪਣੇ ਪਤੀ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ ਅਤੇ ਆਪਣੇ ਦੋਵੇਂ ਪੁੱਤਰਾਂ ਦੀ ਕਸਟਡੀ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਗੱਲਬਾਤ ਕਰਦਿਆਂ ਮੌਕੇ ਤੇ ਪਹੁੰਚੇ ASP ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਉਰਵਸ਼ੀ ਨਾਮ ਦੀ ਔਰਤ ਵੱਲੋਂ ਆਪਣੇ ਹੀ ਪਤੀ SDM ਦੀਪਕ ਭਾਟੀਆ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਆਪਣੇ ਦੋ ਪੁੱਤਰਾਂ ਦੀ ਮੰਗ ਕੀਤੀ ਜਾ ਰਹੀ ਹੈ। ਜਿਸਦੇ ਚਲਦੇ ਉਹ ਆਪਣੀ ਛੋਟੀ ਪੁੱਤਰੀ ਦੇ ਨਾਲ ਧਰਨਾ ਲਗਾ ਕੇ ਬੈਠੇ ਹਨ ਬਾਕੀ ਉਹਨਾਂ ਵੱਲੋਂ ਜੋ ਇਲਜਾਮ ਲਗਾਏ ਜਾ ਰਹੇ ਹਨ ਕਿ ਉਹਨਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਗਲਤ ਹੈ ਇਹਨਾਂ ਦੇ ਕੇਸ ਦੀ ਜਾਂਚ ਸਾਡੇ ਅਜਨਾਲਾ ਅਧਿਕਾਰੀਆਂ ਕੋਲ ਚਲ ਰਹੀ ਹੈ।
SDM ਅਜਨਾਲਾ ਦੇ ਖਿਲਾਫ਼ ਪਤਨੀ ਨੇ ਲਗਾਇਆ ਧਰਨਾ - ASP ਸਰਬਜੀਤ ਸਿੰਘ ਬਾਜਵਾ
ਮਾਮਲਾ ਅੰਮ੍ਰਿਤਸਰ ਦੇ ਪ੍ਰੇਮ ਨਗਰ ਦਾ ਹੈ ਜਿੱਥੇ ਇੱਕ ਉਰਵਸ਼ੀ ਨਾਮ ਦੀ ਮਹਿਲਾ ਵੱਲੋਂ ਆਪਣੇ ਹੀ ਪਤੀ ਦੀਪਕ ਭਾਟੀਆ SDM ਅਜਨਾਲਾ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ। ਜਿਸ ਵਿੱਚ ਉਸਨੇ ਮੰਗ ਕੀਤੀ ਹੈ ਕਿ ਉਸਨੂੰ ਉਸਦੇ ਦੋਵੇਂ ਪੁੱਤਰ ਵਾਪਿਸ ਕੀਤੇ ਜਾਣ।
Wife protests against SDM Ajnala