ਅੰਮ੍ਰਿਤਸਰ: ਪਤੀ ਪਤਨੀ ਦਾ ਰਿਸ਼ਤਾ ਇੱਕ ਅਟੁੱਟ ਰਿਸ਼ਤਾ ਹੁੰਦਾ ਹੈ, ਪਰ ਅੰਮ੍ਰਿਤਸਰ ਦੇ ਸੁਲਤਾਨਵਿੰਡ 'ਚ ਇੱਕ ਵੱਖਰਾ ਹੀ ਮਾਮਲਾ ਸਾਹਣੇ ਆਇਆ ਹੈ, ਜੋ ਦਸ ਸਾਲਾਂ ਦੇ ਵਿਆਹ ਨੂੰ ਇੱਕ ਝਟਕੇ 'ਚ ਖਤਮ ਕਰਨ ਦੀ ਕਹਾਣੀ ਦੱਸਦਾ ਹੈ।
ਅੰਮ੍ਰਿਤਸਰ 'ਚ ਰਹਿੰਦੇ ਅਸ਼ੋਕ ਕੁਮਾਰ ਦੇ ਵਿਆਹ ਨੂੰ 10 ਸਾਲ ਬੀਤ ਗਏ ਹਨ, ਪਰ ਅਸ਼ੋਕ ਦੇ ਮੂੰਹ 'ਤੇ ਤੇਜ਼ਾਬ ਪੈਣ ਨਾਲ ਉਸ ਦੀ ਪਤਨੀ ਨੇ ਉਸ ਨੂੰ ਸੋਹਣਾ ਨਾ ਦੱਸ ਛੱਡਣ ਦਾ ਫ਼ੈਸਲਾ ਕੀਤਾ ਹੈ। ਗੱਲਬਾਤ ਦੌਰਾਨ ਅਸ਼ੋਕ ਨੇ ਦੱਸਿਆ ਕਿ ਉਹ ਮਜਦੂਰੀ ਕਰਦਾ ਹੈ। ਉਸ ਨੇ ਕਿਹਾ ਕਿ ਕੰਮ ਦੌਰਾਨ ਉਸ ਦੀ ਅੱਖ ਕੋਲ ਤੇਜ਼ਾਬ ਪੈ ਗਿਆ ਸੀ ਜਿਸ ਕਾਰਨ ਉਸ ਦੀ ਪਤਨੀ ਉਸ ਨੂੰ ਛੱਡ ਮਾਪਿਆਂ ਘਰ ਚਲੀ ਗਈ। ਅਸ਼ੋਕ ਦੇ ਤਿੰਨ ਬੱਚੇ ਹਨ। ਅਤੇ ਪਤਨੀ ਦੇ ਛੱਡਣ ਦਾ ਇੱਕੋ ਇੱਕ ਕਾਰਨ ਉਸ ਦਾ ਸੋਹਣਾ ਨਾ ਰਹਿਣਾ ਹੈ।