ਅੰਮ੍ਰਿਤਸਰ : ਅੰਮ੍ਰਿਤਸਰ ਦੇ ਭਾਈ ਮੰਝ ਰੋਡ ਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਨੌਜਵਾਨ ਵੱਲੋਂ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਤੀ ਆਪਣੀ ਪਤਨੀ ਉਤੇ ਸ਼ੱਕ ਕਰਦਾ ਸੀ, ਜਿਸ ਦੇ ਚੱਲਦੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਲੜਕੀ ਗੁਰਜੀਤ ਕੌਰ ਉਸਨੂੰ ਉਸਦੇ ਪਤੀ ਹਰਪਾਲ ਸਿੰਘ ਵੱਲੋਂ ਮੋਤ ਦੇ ਘਾਟ ਉਤਾਰ ਦਿੱਤਾ ਗਿਆ। ਜੋਗਿੰਦਰ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਆਪਣੀ ਪਤਨੀ ਉਤੇ ਸ਼ੱਕ ਕਰਦਾ ਸੀ।
ਉਨ੍ਹਾਂ ਕਿਹਾ ਦੋ ਦਿਨ ਪਹਿਲੇ ਇਨ੍ਹਾਂ ਦਾ ਝਗੜਾ ਹੋਇਆ ਸੀ ਜਿਸ ਦੇ ਚੱਲਦੇ ਮੈਂ ਸੁਲਾਹ ਕਰਵਾ ਦਿੱਤੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ 15 ਸਾਲ ਪਹਿਲਾਂ ਹਰਪਾਲ ਸਿੰਘ ਨਾਲ ਹੋਇਆ ਸੀ। ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਕੋਈ ਕੰਮਕਾਜ ਨਹੀਂ ਕਰਦਾ ਸੀ। ਆਏ ਦਿਨ ਆਪਣੀ ਪਤਨੀ ਉਤੇ ਸ਼ੱਕ ਕਰਦਾ ਸੀ। ਜੋਗਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਨੇ ਬਾਹਰ ਜਾਣਾ ਸੀ, ਜਿਸਦੀ ਟਿਕਟ ਵੀ ਲੈ ਲਈ ਗਈ ਸੀ ਪਰ ਉਸ ਦਾ ਪਤੀ ਇਸ ਗੱਲ ਤੋਂ ਨਾਖੁਸ਼ ਸੀ ਤੇ ਉਹ ਉਸਨੂੰ ਬਾਹਰ ਨਹੀਂ ਜਾਉਣ ਦੇਣਾ ਚਾਹੁੰਦਾ ਸੀ। ਇਸੇ ਕਲੇਸ਼ ਦੇ ਚੱਲਦਿਆਂ ਹਰਪਾਲ ਸਿੰਘ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਕਤਲ ਤੋਂ ਬਾਅਦ ਫਰਾਰ ਹੋ ਗਿਆ।