ਪੰਜਾਬ

punjab

ETV Bharat / state

ਸਰਕਾਰ ਕੋਰੋਨਾ ਦੇ ਨਾਮ ਉਤੇ ਨਾ ਫੈਲਾਏ ਦਹਿਸ਼ਤ-ਬੀਬੀ ਜਗੀਰ ਕੌਰ - ਮੌਤਾਂ ਨੂੰ ਹੀ ਕਿਉਂ ਜੋੜਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਮਰੀਜ਼ਾਂ ਨੂੰ ਲੈ ਕੇ ਸਾਰੀਆ ਸਰਕਾਰਾਂ ਚਿੰਤਤ ਹਨ।

ਐੱਸਜੀਪੀਸੀ ਪ੍ਰਧਾਨ ਜਗੀਰ ਕੌਰ
ਐੱਸਜੀਪੀਸੀ ਪ੍ਰਧਾਨ ਜਗੀਰ ਕੌਰ

By

Published : Apr 20, 2021, 7:56 PM IST

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਮਰੀਜ਼ਾਂ ਨੂੰ ਲੈ ਕੇ ਸਾਰੀਆ ਸਰਕਾਰਾਂ ਚਿੰਤਤ ਹਨ। ਪਰ ਕਿਤੇ ਨਾ ਕਿਤੇ ਸ਼ੰਕਾ ਵੀ ਜ਼ਾਹਿਰ ਹੋ ਰਹੀ ਹੈ ਕਿਉਂਕਿ ਪੰਜਾਬ ਵਿੱਚ ਹਰ ਇੱਕ ਮੌਤ ਨੂੰ ਕਰੋਨਾ ਵਾਇਰਸ ਨਾਲ ਜੋੜਿਆ ਜਾ ਰਿਹਾ ਹੈ।

ਐੱਸਜੀਪੀਸੀ ਪ੍ਰਧਾਨ ਜਗੀਰ ਕੌਰ

ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਹੁੰਦੀ ਹੈ ਚਾਹੇ ਉਹ ਬਲੱਡ ਪ੍ਰੈਸ਼ਰ ਕਰਕੇ ਹੈ ਚਾਹੇ ਉਹ ਹਾਰਟ ਅਟੈਕ ਕਰਕੇ ਹੋਵੇ ਤੇ ਚਾਹੇ ਉਹ ਕਿਸੇ ਹੋਰ ਬੀਮਾਰੀ ਕਰਕੇ ਉਸ ਨੂੰ ਕਰੋਨਾ ਵਾਇਰਸ ਨਾਲ ਕਿਉਂ ਜੋੜਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਬੇਸ਼ੱਕ ਨਾਮੁਰਾਦ ਬਿਮਾਰੀ ਹੈ ਅਤੇ ਸਾਨੂੰ ਇੱਕ ਦੂਜੇ ਨਾਲ ਮਿਲ ਕੇ ਕੋਰੋਨਾ ਖ਼ਿਲਾਫ਼ ਲੜਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕਰੋਨਾ ਵਾਇਰਸ ਨਾਲ ਲੜਨ ਲਈ ਤਿਆਰ ਹਾਂ ਲੇਕਿਨ ਸਰਕਾਰ ਦੀਆਂ ਮਨਸ਼ਾਵਾਂ ਵੀ ਸਾਫ਼ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਜਿੰਨੀ ਦੇਰ ਤਕ ਟੈਸਟ ਨਹੀਂ ਸੀ ਹੋ ਰਹੇ ਓਨੀ ਦੇਰ ਤਕ ਕਰੋਨਾ ਦੇ ਕੇਸ ਵੀ ਵੱਧ ਦੇ ਹੋਏ ਨਜ਼ਰ ਨਹੀਂ ਆ ਰਹੇ ਸੀ ਲੇਕਿਨ ਜਦੋਂ ਕੋਰੋਨਾ ਦੇ ਟੈਸਟ ਅਤੇ ਇੰਜੈਕਸ਼ਨ ਲਗਾਉਣ ਦੀ ਸ਼ੁਰੂਆਤ ਕੀਤੀ ।

ਉਸਤੋਂ ਬਾਅਦ ਹੀ ਕੇਸ ਵਧਣੇ ਸ਼ੁਰੂ ਹੋਏ ਨੇ ਅੱਗੇ ਉਹਨਾਂ ਕਿਹਾ ਕਿ ਹਰ ਸਾਲ ਕੋਰੋਨਾ ਵਾਇਰਸ ਦੇ ਮਰੀਜ਼ ਅਗਰ ਇਸੇ ਤਰ੍ਹਾਂ ਵਧ ਰਹੇ ਅਤੇ ਸੇਵਾ ਕਰਨੀ ਬਹੁਤ ਮੁਸ਼ਕਿਲ ਹੋਵੇਗਾ ਉੱਥੇ ਨਾਲ ਹੀ ਕਿਹਾ ਕਿ ਇਸ ਵਾਰ ਕਿਸੇ ਵੀ ਕੀਮਤ ਵਿੱਚ ਗੁਰਦੁਆਰਾ ਸਾਹਿਬ ਬੰਦ ਨਹੀਂ ਕੀਤੇ ਜਾਣਗੇ।

ਇਹ ਵੀ ਪੜ੍ਹੋ: ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਸੌਗਾਤ, ਸੇਵਾਵਾਂ 1 ਸਾਲ ਹੋਰ ਜਾਰੀ ਰੱਖਣ ਨੂੰ ਪ੍ਰਵਾਨਗੀ

ABOUT THE AUTHOR

...view details