ਅੰਮ੍ਰਿਤਸਰ:ਅੰਮ੍ਰਿਤਸਰ ਪਹੁੰਚੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਲੋਕਾਂ ਦੀਆਂ ਮੁਸ਼ਕਲਾ ਸੁਣੀਆ। ਇਸ ਮੌਕੇ ਉਨ੍ਹਾਂ ਵੱਲੋਂ ਕਈ ਮੁਸ਼ਕਲਾ ਦਾ ਮੌਕੇ ‘ਤੇ ਹੀ ਹੱਲ ਦਿੱਤਾ ਗਿਆ। ਤਰਨਤਾਰਨ ਅਤੇ ਅੰਮ੍ਰਿਤਸਰ ਦਿਹਾਤੀ ਤੋਂ ਆਈਆਂ ਮਹਿਲਾਵਾਂ ਦੇ ਘਰੇਲੂ ਝਗੜਿਆਂ ਦਾ ਨਿਪਟਾਰਾ ਵੀ ਉਨ੍ਹਾਂ ਵੱਲੋਂ ਮੌਕੇ ‘ਤੇ ਹੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ 26 ਕੇਸਾ ਵਿੱਚ ਪੁਲਿਸ ਨੂੰ ਫਟਕਾਰ ਵੀ ਲਗਾਈ। ਤੇ ਜਲਦ ਮਸਲਿਆ ਨੂੰ ਹੱਲ ਕਰਨ ਲਈ ਕਿਹਾ ਨਾਲ ਹੀ 15 ਦਿਨਾਂ ਵਿੱਚ ਇਨ੍ਹਾਂ ਮਸਲਿਆ ‘ਤੇ ਪੁਲਿਸ ਤੋਂ ਜਵਾਬ ਮੰਗਿਆ।
ਇਸ ਮੌਕੇ ਮਹਿਲਾ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ, ਕਿ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ, ਕਿ 15 ਦਿਨਾਂ ਤੱਕ ਸਾਰੇ ਮਾਮਲਿਆਂ ਦਾ ਹੱਲ ਕਰਕੇ ਉਨ੍ਹਾਂ ਨੂੰ ਰਿਪੋਰਟ ਸੌਂਪੀ ਜਾਵੇ। ਇਸ ਮੌਕੇ ਉਨ੍ਹਾਂ ਨੇ ਕਿਹਾ, ਕਿ ਪੀੜਤ ਔਰਤਾਂ ਵੱਲੋਂ ਪੁਲਿਸ ‘ਤੇ ਇਨਸਾਫ਼ ਨਾ ਦੇਣ ਦੇ ਇਲਜ਼ਾਮ ਲਗਾਏ ਜਾ ਰਹੇ ਸਨ। ਜਿਸ ਕਰਕੇ ਪੀੜਤ ਔਰਤਾਂ ਵੱਲੋਂ ਸਾਡੇ ਤੱਕ ਪਹੁੰਚ ਕੀਤੀ ਗਈ।