ਅੰਮ੍ਰਿਤਸਰ:ਰਾਜਾਸਾਂਸੀ (Rajasansi) ‘ਚ ਇੱਕ ਪਰਿਵਾਰਿਕ ਝਗੜੇ ਨੇ ਅਜਿਹਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਗੁੱਸੇ ਚ ਆਏ ਪਿਤਾ ਨੇ ਆਪਣੇ ਹੀ ਪੁੱਤਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਪਿਤਾ ਦਾ ਆਪਣੇ ਪੁੱਤਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਇਸ ਦੌਰਾਨ ਨੌਜਵਾਨ ਲਵਲੀ ਨੇ ਆਪਣੇ ਪਤਨੀ ਦਾ ਪੱਖ ਲਿਆ ਜਿਸ ਤੋਂ ਗੁੱਸਾ ਹੋ ਕੇ ਪਿਤਾ ਸੰਤੋਖ ਸਿੰਘ ਵੱਲੋਂ ਆਪਣੇ ਪੁੱਤਰ ਲਵਲੀ ਤੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ ਗਿਆ, ਜਿਸ ਨਾਲ ਲਵਲੀ ਦੀ ਮੌਤ (death) ਹੋ ਗਈ।
ਘਰੇਲੂ ਝਗੜੇ ਨੇ ਧਰਿਆ ਭਿਆਨਕ ਰੂਪ
ਮਾਮਲੇ ਸਬੰਧੀ ਲਿਸ ਥਾਣਾ ਰਾਜਾਸਾਂਸੀ ਦੇ ਮੁੱਖੀ ਸਬ ਇੰਸਪੈਕਟਰ ਜਸਵਿੰਦਰ ਸਿੰਘ (Sub Inspector Jaswinder Singh) ਨੇ ਦੱਸਿਆ ਕਿ ਰਾਜਾਸਾਂਸੀ ਦੀ ਵਾਰਡ ਨੰਬਰ 6 ਦੇ ਵਸਨੀਕ ਸੇਵਾ ਮੁਕਤ ਬਿਜਲੀ ਕਰਮਚਾਰੀ ਸੰਤੋਖ ਸਿੰਘ ਪੁੱਤਰ ਹਰਨਾਮ ਸਿੰਘ ਦੀ ਅੰਗਹੀਣ ਭੈਣ ਜੋ ਕਿ ਬਿਜਲੀ ਵਿਭਾਗ ਵਿੱਚੋਂ ਹੀ ਸੇਵਾ ਮੁਕਤ ਹੋਈ ਸੀ। ਆਪਣੇ ਭਰਾ ਦੇ ਘਰ ਹੀ ਰਹਿੰਦੀ ਸੀ। ਉਸਦੇ ਬਿਮਾਰੀ ਹੋਣ ਤੇ ਸੰਤੋਖ ਸਿੰਘ ਦੇ ਪੁੱਤਲ ਲਵਲੀ ਦੀ ਪਤਨੀ ਨੇ ਬੀਮਾਰੀ ਦੌਰਾਨ ਆਪਣੀ ਭੂਆ ਦੀ ਸੇਵਾ ਕੀਤੀ ਜਿਸ ਤੋਂ ਬਾਅਦ ਬੀਮਾਰੀ ਤੋਂ ਠੀਕ ਹੋਣ ’ਤੇ ਭੂਆ ਵੱਲੋਂ ਆਪਣੇ ਲਵਲੀ ਭਤੀਜੇ ਨੂੰ ਕਾਰੋਬਾਰ ਚਲਾਉਣ ਲਈ ਨਵੀਂ ਇਨੋਵਾ ਗੱਡੀ ਲੈ ਦਿੱਤੀ ਜਿਸ ਤੋਂ ਲਵਲੀ ਦਾ ਪਿਤਾ ਸੰਤੋਖ ਸਿੰਘ ਖੁਸ਼ ਨਹੀਂ ਸੀ। ਇਸ ਕਾਰਣ ਘਰ ਵਿੱਚ ਹੋਏ ਝਗੜੇ ਦੌਰਾਨ ਲਵਲੀ ਨੇ ਆਪਣੀ ਪਤਨੀ ਦਾ ਪੱਖ ਲਿਆ ਤਾਂ ਪਿਤਾ ਸੰਤੋਖ ਸਿੰਘ ਵੱਲੋਂ ਆਪਣੇ ਪੁੱਤਰ ਲਵਲੀ ਤੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ ਗਿਆ, ਜਿਸ ਨਾਲ ਲਵਲੀ ਦੀ ਮੌਤ ਹੋ ਗਈ।