ਪੰਜਾਬ

punjab

ETV Bharat / state

ਜਥੇਦਾਰ ਹਰਪ੍ਰੀਤ ਸਿੰਘ ‘ਤੇ ਰਣਜੀਤ ਸਿੰਘ ਨੇ ਚੁੱਕੇ ਇਹ ਵੱਡੇ ਸਵਾਲ ? - ਐਸਜੀਪੀਸੀ

ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬੇਅਦਬੀ ਤੇ ਹੋਰ ਅਹਿਮ ਮੁੱਦਿਆਂ ਨੂੰ ਲੈਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਹੁਣ ਇਸ ਮੀਟਿੰਗ ਨੂੰ ਲੈ ਕੇ ਦਮਦਮੀ ਟਕਸਾਲ ਦੇ ਆਗੂ ਰਣਜੀਤ ਸਿੰਘ ਵੱਲੋਂ ਕਈ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ।

ਜਥੇਦਾਰ ਹਰਪ੍ਰੀਤ ਸਿੰਘ ‘ਤੇ ਰਣਜੀਤ ਸਿੰਘ ਕਿਉਂ ਚੁੱਕੇ ਇਹ ਵੱਡੇ ਸਵਾਲ
ਜਥੇਦਾਰ ਹਰਪ੍ਰੀਤ ਸਿੰਘ ‘ਤੇ ਰਣਜੀਤ ਸਿੰਘ ਕਿਉਂ ਚੁੱਕੇ ਇਹ ਵੱਡੇ ਸਵਾਲ

By

Published : Jul 28, 2021, 1:11 PM IST

ਅੰਮ੍ਰਿਤਸਰ: ਯੂਥ ਫੈਡਰੇਸ਼ਨ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਆਗੂ ਰਣਜੀਤ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ ਦੀ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੀਟਿੰਗ ਵਿੱਚ ਸਿਰਫ਼ ਪੰਥਕ ਜਥੇਬੰਦੀਆਂ ‘ਤੇ ਸਤਿਕਾਰ ਕਮੇਟੀਆ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਜਥੇਦਾਰ ਹਰਪ੍ਰੀਤ ਸਿੰਘ ‘ਤੇ ਰਣਜੀਤ ਸਿੰਘ ਕਿਉਂ ਚੁੱਕੇ ਇਹ ਵੱਡੇ ਸਵਾਲ ?

ਉਨ੍ਹਾਂ ਨੇ ਗੱਲਬਾਤ ਕਰਦੇ ਕਿਹਾ ਕਿ ਕੱਲ੍ਹ ਦੀ ਰੱਖੀ ਮੀਟਿੰਗ ਸਿਰਫ ਬਾਦਲ ਦਲ ਨੂੰ ਮਜ਼ਬੂਤ ਬਣਾਉਣ ਲਈ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਸਲ ‘ਚ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਚਾਹੁੰਦੇ ਅਤੇ ਉਹ ਬਾਦਲ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਨ ਕਿਉਂਕਿ ਉਨ੍ਹਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ।

ਉਨ੍ਹਾਂ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਇਆ ਸਰੂਪ ਅਤੇ ਬਰਗਾੜੀ ਵਿੱਚ ਹੋਈ ਬੇਅਦਬੀ ਅਤੇ ਡੇਰਾ ਪ੍ਰੇਮੀਆਂ ਵੱਲੋਂ ਇਸ ਨੂੰ ਮੰਨਣਾ ਅਤੇ ਉਸ ਤੋਂ ਬਾਅਦ ਬਾਦਲ ਪਰਿਵਾਰ ਵੱਲੋਂਉਨ੍ਹਾਂ ਨੂੰ ਮੁਆਫੀ ਦਿਵਾਉਣਾ ਸਭ ਜੱਗ ਜ਼ਾਹਿਰ ਹੈ।

ਉਨ੍ਹਾਂ ਅੱਗੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਪੰਥਕ ਜਥੇਬੰਦੀਆਂ ਤੇ ਸਤਿਕਾਰ ਕਮੇਟੀਆਂ ਐਸਜੀਪੀਸੀ ਨੂੰ ਢਾਹ ਲਾਉਣਾ ਚਾਹੁੰਦੀਆਂ ਹਨ ਅਤੇ ਇਸ ‘ਤੇ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਸਗੋਂ ਬਾਦਲ ਦਲ ਖੁਦ ਹੀ ਐੱਸਜੀਪੀਸੀ ਨੂੰ ਢਾਹ ਲਾਉਣ ‘ਤੇ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਕਮਨਾਮੇ ਦੀ ਉਲੰਘਣਾ ਬਾਦਲ ਦਲ ਨੇ ਕੀਤੀ ਅਤੇ ਸਿਰਸੇ ਵਾਲੇ ਨੂੰ ਮਾਫ਼ੀ ਵੀ ਉਨ੍ਹਾਂ ਦਿਵਾਈ।

ਇਹ ਵੀ ਪੜ੍ਹੋ: ਸਿੱਧੂ ਦੇ ਕਾਰਜਕਾਰੀ ਪ੍ਰਧਾਨਾਂ 'ਤੇ ਵਿਰੋਧੀਆਂ ਦੇ ਤੰਜ

ABOUT THE AUTHOR

...view details