ਅੰਮ੍ਰਿਤਸਰ:ਅੱਜ ਦੇ ਸਮੇਂ ਵਿੱਚ ਸੋਸ਼ਲ ਸਾਈਟਾਂ (Social sites) ਨੂੰ ਰੋਟੀ ਖਾਣ ਨਾਲੋਂ ਵੀ ਅਹਿਮ ਮੰਨਿਆ ਜਾ ਰਿਹਾ ਹੈ। ਸੋਸ਼ਲ ਮੀਡੀਆ (Social media) ਇੱਕ ਅਜਿਹਾ ਪਲੇਟਫਾਰਮ ਹੈ ਜਿਸ ਤੋਂ ਬਿਨਾਂ ਅੱਜ ਕੱਲ੍ਹ ਹਰੇਕ ਇਨਸਾਨ ਨੂੰ ਉਸਦੀ ਜ਼ਿੰਦਗੀ ਅਧੂਰੀ ਲੱਗਦੀ ਹੈ। ਲੋਕ ਸੋਸ਼ਲ ਮੀਡੀਆ (Social media) ਨਾਲ ਇਸ ਤਰ੍ਹਾਂ ਜੜ੍ਹ ਚੁੱਕੇ ਹਨ ਕਿ ਰੋਟੀ ਪਾਣੀ ਤੋਂ ਬਿਨਾਂ ਤੇ ਜੀਵਨ ਬਤੀਤ ਕਰ ਸਦਕੇ ਹਨ ਪਰ ਫੋਨ ਬਿਨਾਂ ਨਹੀਂ। ਬੀਤੇਂ ਦਿਨੀਂ ਤਕਨੀਕੀ ਖਰਾਬੀ ਕਰਕੇ ਫੇਸਬੁੱਕ ਵੱਲੋਂ ਆਪਣੀਆਂ ਕੁਝ ਐਪਲੀਕੇਸ਼ਨਾਂ ਨੂੰ ਬੰਦ ਕੀਤਾ ਗਿਆ ਸੀ ਜਿਸ ਨੇ ਪਹਿਲਾਂ ਤਾਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਸਨ ਪਰ ਫਿਰ ਕੁਝ ਸਮੇਂ ਬਾਅਦ ਤਕਨੀਕੀ ਖਰਾਬੀ ਬਾਰੇ ਪਤਾ ਲੱਗਣ ਤੋਂ ਬਾਅਦ ਲੋਕਾਂ ਦੇ ਸਾਹ ‘ਚ ਸਾਹ ਆਇਆ।
ਇੰਨ੍ਹਾਂ ਐਪਲੀਕੇਸ਼ਨਾਂ ਦੇ ਬੰਦ ਹੋਣ ਨੂੰ ਲੈਕੇ ਨੌਜਵਾਨਾਂ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ। ਕੁਝ ਨੌਜਵਾਨਾਂ ਦਾ ਕਹਿਣੈ ਕਿ ਇਸ ਤਰ੍ਹਾਂ ਬੰਦ ਕਰਨਾ ਬਹੁਤ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਨੂੰ ਬੰਦ ਕਰਨਾ ਹੀ ਹੈ ਤਾਂ ਇਸ ਸਬੰਧੀ ਪਹਿਲਾਂ ਤੋਂ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਸਬੰਧੀ ਤਿਆਰ ਰਹਿਣ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਦੇ ਵਿੱਚ ਇਨ੍ਹਾਂ ਐਪਲੀਕੇਸ਼ਨਾਂ ਦੀ ਵੱਡੇ ਪੱਧਰ ਤੇ ਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਜ਼ਰੂਰੀ ਕੰਮ ਦੇ ਵਿੱਚ ਇੰਨ੍ਹਾਂ ਐਪਲੀਕੇਸ਼ਨਾਂ ਦੀ ਵਰਤੋਂ ਹੋ ਰਹੀ ਹੈ। ਇਸ ਕਰਕੇ ਇਸ ਤਰ੍ਹਾਂ ਐਪਲੀਕੇਸ਼ਨਾਂ ਨੂੰ ਬੰਦ ਕਰਨਾ ਬਹੁਤ ਗਲਤ ਹੈ।ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਐਪਲੀਕੇਸ਼ਨਾਂ ਦੇ ਬੰਦ ਹੋਣ ਨਾਲ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।