ਅੰਮ੍ਰਿਤਸਰ: ਪਿਛਲੇ ਲੰਬੇ ਸਮੇਂ ਤੋਂ ਬੰਦ ਅਟਾਰੀ ਵਾਹਗਾ ਸਰਹੱਦ ‘ਤੇ ਰੀਟ੍ਰੀਟ ਸੈਰੇਮਨੀ (Retreat Ceremony) ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਮੁੜ ਸ਼ੁਰੂ ਹੋਈ ਰੀਟ੍ਰੀਟ ਸੈਰੇਮਨੀ (Retreat Ceremony) ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਸੈਨਾਲੀ (Senali) ਇੱਥੇ ਪਹੁੰਚੇ ਹਨ। ਰੀਟ੍ਰੀਟ ਸੈਰੇਮਨੀ (Retreat Ceremony) ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕੁਝ ਹਦਾਇਤਾ ਜਾਰੀ ਕੀਤੀਆਂ ਗਈ ਹਨ। ਜਿਨ੍ਹਾਂ ਨੂੰ ਲੈਕੇ ਸੈਲਾਨੀਆਂ ਵਿੱਚ ਥੋੜ੍ਹੀ ਨਰਾਜ਼ਗੀ ਵੀ ਪਾਈ ਜਾ ਰਹੀ ਹੈ।
ਰੀਟ੍ਰੀਟ ਸੈਰੇਮਨੀ (Retreat Ceremony) ਵੇਖਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਸਮੇਂ 300 ਲੋਕਾਂ ਇਜਾਜ਼ਤ ਦਿੱਤੀ ਗਈ ਹੈ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 300 ਤੋਂ ਜਿਆਦਾ ਸੈਨਾਲੀਆਂ ਦੇ ਰੀਟ੍ਰੀਟ ਸੈਰੇਮਨੀ (Retreat Ceremony) ਵੇਖਣ ਰੋਕ ਲਗਾਈ ਗਈ ਹੈ। ਜਿਸ ਕਰਕੇ ਸੈਲਾਨੀਆ ‘ਚ ਕਾਫ਼ੀ ਨਿਰਾਸ਼ਾ ਵੀ ਪਾਈ ਜਾ ਰਹੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਅਟਾਰੀ ਸਰਹੱਦ ‘ਤੇ ਪਹੁੰਚੇ ਸੈਲਾਨੀਆ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ 300 ਤੋਂ ਵੱਧ ਸੈਲਾਨੀਆ ਦੇ ਰੀਟ੍ਰੀਟ ਸੈਰੇਮਨੀ (Retreat Ceremony) ਵੇਖਣ ‘ਤੇ ਲਗਾਈ ਰੋਕ ਨੂੰ ਤੁਰੰਤ ਹਟਾਇਆ ਜਾਵੇ। ਸੈਲਾਨੀਆਂ ਦਾ ਕਹਿਣਾ ਹੈ ਕਿ ਉਹ ਦੂਜੇ ਸੂਬਿਆ ਤੋਂ ਅੰਮ੍ਰਿਤਸਰ ਸਿਰਫ਼ ਰੀਟ੍ਰੀਟ ਸੈਰੇਮਨੀ (Retreat Ceremony) ਵੇਖਣ ਲਈ ਪਹੁੰਚੇ ਹਨ, ਪਰ ਇੱਥੇ ਆ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਕਾਰਨ ਸਾਨੂੰ ਸੈਰੇਮਨੀ ਵੇਖਣ ਦੀ ਆਗਿਆ ਨਹੀਂ ਮਿਲੀ।