ਨਵਾਂ ਵਿਵਾਦ ! 'ਕਿਸਾਨ ਹੱਲ ਖਾਲਿਸਤਾਨ' ?
ਅੰਮ੍ਰਿਤਸਰ: ਖਾਲਿਸਤਾਨ ਦਾ ਮੁੱਦਾ ਸ਼ੋਸ਼ਲ ਮੀਡੀਆ 'ਤੇ ਲਗਾਤਾਰ ਭਖਦਾ ਰਹਿੰਦਾ ਹੈ। ਅਕਸਰ ਹੀ ਹੁਣ ਤੱਕ ਖ਼ਾਲਿਸਤਾਨ ਦੀ ਮੰਗ ਵਾਲੇ ਪੋਸਟਰ ਜਾਂ ਨਾਅਰੇ ਜਗ੍ਹਾ-ਜਗ੍ਹਾ ਦੇਖਣ ਨੂੰ ਮਿਲਦੇ ਹੀ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਅੰਮ੍ਰਿਤਸਰ 'ਚ ਖਾਲਸਾ ਕਾਲਜ ਦੇ ਬਾਹਰ ਕਿਸਾਨ ਹੱਲ ਖ਼ਾਲਿਸਤਾਨ ਦੇ ਨਾਅਰੇ ਲਿਖੇ ਵੇਖੇ ਗਏ। ਇਹ ਨਾਅਰੇ ਦੁਕਾਨਾਂ ਦੇ ਗੇਟਾਂ ਤੇ ਸੜਕ ਤੇ ਪਏ ਪੱਥਰਾਂ ਤੇ ਲਾਲ ਰੰਗ ਦੀ ਸਿਆਹੀ ਨਾਲ ਲਿਖੇ ਹੋਏ ਸਨ। ਪਰ ਜਦੋਂ ਤੱਕ ਮੀਡੀਆ ਟੀਮ ਉੱਥੇ ਪਹੁੰਚੀ ਤਾਂ ਉਸ ਵੇਲੇ ਤੱਕ ਸਭ ਕੁਝ ਸਾਫ਼ ਕਰ ਦਿੱਤਾ ਗਿਆ ਸੀ। ਚੋਣਾਂ ਤੇ ਅਜਾਦੀ ਦੇ ਦਿਹਾੜੇ ਨੇੜੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਤੇ ਸਵਾਲ ਖੜਾ ਕਰਦਾ ਹੈ।
ਅੰਮ੍ਰਤਿਸਰ:ਖਾਲਿਸਤਾਨ ਦਾ ਮੁੱਦਾ ਸ਼ੋਸ਼ਲ ਮੀਡੀਆ 'ਤੇ ਲਗਾਤਾਰ ਭਖਦਾ ਰਹਿੰਦਾ ਹੈ। ਅਕਸਰ ਹੀ ਹੁਣ ਤੱਕ ਖ਼ਾਲਿਸਤਾਨ ਦੀ ਮੰਗ ਵਾਲੇ ਪੋਸਟਰ ਜਾਂ ਨਾਅਰੇ ਜਗ੍ਹਾ-ਜਗ੍ਹਾ ਦੇਖਣ ਨੂੰ ਮਿਲਦੇ ਹੀ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਅੰਮ੍ਰਤਸਰ 'ਚ ਖਾਲਸਾ ਕਾਲਜ ਦੇ ਬਾਹਰ ਕਿਸਾਨ ਹੱਲ ਖ਼ਾਲਿਸਤਾਨ ਦੇ ਨਾਅਰੇ ਲਿਖੇ ਵੇਖੇ ਗਏ। ਇਹ ਨਾਅਰੇ ਦੁਕਾਨਾਂ ਦੇ ਗੇਟਾਂ ਤੇ ਸੜਕ ਤੇ ਪਏ ਪੱਥਰਾਂ ਤੇ ਲਾਲ ਰੰਗ ਦੀ ਸਿਆਹੀ ਨਾਲ ਲਿਖੇ ਹੋਏ ਸਨ। ਪਰ ਜਦੋਂ ਤੱਕ ਮੀਡੀਆ ਟੀਮ ਉੱਥੇ ਪਹੁੰਚੀ ਤਾਂ ਉਸ ਵੇਲੇ ਤੱਕ ਸਭ ਕੁਝ ਸਾਫ਼ ਕਰ ਦਿੱਤਾ ਗਿਆ ਸੀ। ਚੋਣਾਂ ਤੇ ਅਜਾਦੀ ਦੇ ਦਿਹਾੜੇ ਨੇੜੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਤੇ ਸਵਾਲ ਖੜਾ ਕਰਦਾ ਹੈ।