ਅੰਮ੍ਰਿਤਸਰ :ਪੁਲਿਸ ਥਾਣਾ ਅਜਨਾਲਾ ਵਲੋਂ ਚੋਰੀ ਅਤੇ ਇਰਾਦੇ ਕਤਲ ਦੀ ਮਾਮਲੇ ਇਕ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੇਸ਼ੀ ਤੋਂ ਵਾਪਸ ਅਜਨਾਲਾ ਵੱਲ ਆਉਂਦੇ ਸਮੇਂ ਸੜਕ ਅੱਗੇ ਖੱਡਾ ਆਉਣ ਕਾਰਨ ਪੁਲਿਸ ਨੇ ਗੱਡੀ ਹੌਲੀ ਕਰ ਦਿੱਤੀ, ਜਿਸ ਦਾ ਫਾਇਦਾ ਚੁੱਕ ਦੋਸ਼ੀ ਪੁਲਿਸ ਮੁਲਾਜ਼ਮ ਤੋਂ ਹੱਥ ਛੁਡਾ ਗੱਡੀ ਵਿਚੋਂ ਫਰਾਰ ਹੋ ਗਿਆ। ਕਰੀਬ 15 ਤੋਂ 20 ਕਿੱਲੇ ਪਿੱਛਾ ਕਰਨ ਤੋਂ ਬਾਅਦ ਪੁਲਿਸ ਵਲੋਂ ਉਸ ਨੂੰ ਕਾਬੂ ਕੀਤਾ ਗਿਆ।
ਪੇਸ਼ੀ ਤੋਂ ਪਰਤਦਿਆਂ ਪੁਲਿਸ ਮੁਲਾਜ਼ਮਾਂ ਕੋਲੋਂ ਹੱਥ ਛੁਡਾ ਕੇ ਭੱਜਿਆ ਮੁਲਜ਼ਮ, ਥੋੜੀ ਦੂਰੀ ਤੋਂ ਕੀਤਾ ਕਾਬੂ - 307 ਦਾ ਮਾਮਲਾ
ਅਜਨਾਲਾ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਦੇ ਮਾਮਲੇ ਵਿੱਚ ਕਾਬੂ ਕਰ ਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੇਸ਼ੀ ਮਗਰੋਂ ਜਦੋਂ ਮੁਲਜ਼ਮ ਨੂੰ ਪੁਲਿਸ ਲਿਜਾ ਰਹੀ ਸੀ ਤਾਂ ਸੜਕ ਉਤੇ ਟੋਇਆ ਹੋਣ ਕਾਰਨ ਗੱਡੀ ਦੀ ਰਫਤਾਰ ਹੌਲੀ ਹੋਣ ਉਤੇ ਮੁਲਜ਼ਮ ਨੇ ਪੁਲਿਸ ਮੁਲਾਜ਼ਮਾਂ ਕੋਲੋਂ ਹੱਥ ਛੁਡਾ ਕੇ ਗੱਡੀ ਤੋਂ ਛਾਲ ਮਾਰ ਦਿੱਤੀ। ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਉਕਤ ਮੁਲਜ਼ਮ ਨੂੰ ਥੋੜੀ ਦੂਰੀ ਤੋਂ ਕਾਬੂ ਕਰ ਲਿਆ ਹੈ।
ਮੁਲਾਜ਼ਮਾਂ ਕੋਲੋਂ ਹਥ ਛੁਡਾ ਕੇ ਭੱਜਿਆ ਮੁਲਜ਼ਮ :ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਮੁਖੀ ਇੰਸਪੈਕਟਰ ਮੁਖਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਿਤੇ ਦਿਨੀਂ ਪਿੰਡ ਪੱਕੇ ਡੱਲੇ ਤੋਂ ਮੱਸੂ ਨਾਮਕ ਮੁਲਜ਼ਮ ਨੂੰ ਪਹਿਲਾਂ ਚੋਰੀ ਅਤੇ ਬਾਅਦ ਵਿੱਚ ਇਰਾਦੇ ਕਤਲ ਦੇ ਮਾਮਲੇ ਚ ਕਾਬੂ ਕੀਤਾ ਸੀ, ਜਿਸ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਅਤੇ ਉਹ ਆਉਂਦੇ ਸਮੇਂ ਸੜਕ ਵਿੱਚ ਟੋਇਆ ਆਉਣ ਕਾਰਨ ਗੱਡੀ ਹੌਲੀ ਹੋਣ ਉਤੇ ਮੁਲਾਜ਼ਮਾਂ ਕੋਲੋਂ ਹੱਥ ਛੁਡਾ ਗੱਡੀ ਚੋਂ ਫਰਾਰ ਹੋ ਗਿਆ, ਜਿਸ ਨੂੰ ਪੁਲਿਸ ਮੁਲਾਜ਼ਮਾਂ ਵਲੋਂ ਮੁਸ਼ੱਕਤ ਤੋਂ ਬਾਅਦ ਕਰੀਬ 15 ਤੋਂ 20 ਕਿੱਲੇ ਦੂਰ ਖੇਤਾਂ ਵਿਚ ਪਿੱਛਾ ਕਰ ਕਾਬੂ ਕੀਤਾ ਗਿਆ।
- Punjab Cabinet Meeting: ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ- ਕਈ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ
- ਡਾਕੂ ਹਸੀਨਾ ਤੋਂ ਕਾਤਲ ਹਸੀਨਾ ਤੱਕ- ਔਰਤਾਂ ਨੂੰ ਜੁਰਮ ਦੇ ਰਾਹ ਤੁਰਨ ਲਈ ਮਜਬੂਰ ਕਰ ਰਹੇ "ਨਾਜਾਇਜ਼ ਰਿਸ਼ਤੇ" ! ਖਾਸ ਰਿਪੋਰਟ
- ਬਰਸਾਤ ਨਾਲ ਡਿੱਗੀ ਘਰ ਦੀ ਛੱਤ, ਗਰੀਬ ਪਰਿਵਾਰ ਦਾ ਹੋਇਆ ਵੱਡਾ ਨੁਕਸਾਨ, ਮੁਸ਼ਕਿਲ ਨਾਲ ਬਚੀ ਜਾਨ
ਚੋਰੀ ਅਤੇ 307 ਦੇ ਮਾਮਲੇ ਵਿੱਚ ਨਾਮਜ਼ਦ ਹੈ ਮੁਲਜ਼ਮ :ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਚੋਰੀ ਦੇ ਮਾਮਲੇ ਵਿੱਚ ਪੱਕੇ ਡੱਲੇ ਦੇ ਰਹਿਣ ਵਾਲੇ ਮੱਸੂ ਨਾਮਕ ਮੁਲਜ਼ਮ ਨੂੰ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਜੋ ਪਹਿਲਾਂ ਰਿਮਾਂਡ ਉਤੇ ਸੀ ਤੇ ਅੱਜ ਪੁੱਛਗਿੱਛ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਇਸ ਉਤੇ ਇਕ ਹੋਰ 307 ਦਾ ਮਾਮਲਾ ਦਰਜ ਸੀ ਤੇ ਇਸ ਸਬੰਧੀ ਵੀ ਅਦਾਲਤ ਵੱਲੋਂ ਰਿਮਾਂਡ ਲਿਆ ਗਿਆ। ਅੱਜ ਗੱਡੀ ਹੌਲੀ ਹੋਣ ਕਾਰਨ ਉਕਤ ਮੁਲਜ਼ਮ ਨੇ ਹੱਥਕੜੀ ਸਮੇਤ ਏਐਸਆਈ ਨੂੰ ਧੱਕਾ ਮਾਰ ਕੇ ਭੱਜ ਗਿਆ, ਪਰ ਪੁਲਿਸ ਮੁਲਾਜ਼ਮਾਂ ਨੇ ਫੌਰੀ ਤੌਰ ਉਤੇ ਕਾਰਵਾਈ ਕਰਦਿਆਂ ਉਕਤ ਮੁਲਜ਼ਮ ਦਾ ਪਿੱਛਾ ਕਰਦਿਆਂ ਇਸ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਿਕ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।