ਅੰਮ੍ਰਿਤਸਰ : ਕਰੋਨਾ ਕਾਲ ਨੇ ਮਨੁੱਖ ਨੂੰ ਉਹ ਔਖੀਆਂ ਘੜੀਆਂ ਵਿਖਾ ਦਿੱਤੀਆਂ ਜਿਹੜੀਆਂ ਕਿਸੇ ਨੇ ਵੀ ਸੋਚੀਆਂ ਤੱਕ ਨਹੀਂ ਸੀ। ਕੁਝ ਲੋਕ ਇਨ੍ਹਾਂ ਥਪੇੜਿਆਂ ਕਾਰਨ ਟੁੱਟ ਗਏ ਤੇ ਕੁਝ ਨੇ ਇਨ੍ਹਾਂ ਹਾਲਾਤ ਨੂੰ ਆਪਣੀ ਪ੍ਰੇਰਨਾ ਬਣਾ ਲਿਆ।
ਲਾਕਡੌਨ ਨੇ ਜਾਣੋ ਕਿਸ ਚਾਰਟਡ ਅਕਾਊਂਟੈਂਟ ਨੂੰ ਬਣਾਇਆ ਕਵੀ ? - ਔਖੀਆਂ ਘੜੀਆਂ
ਕਰੋਨਾ ਕਾਲ ਨੇ ਮਨੁੱਖ ਨੂੰ ਉਹ ਔਖੀਆਂ ਘੜੀਆਂ ਵਿਖਾ ਦਿੱਤੀਆਂ ਜਿਹੜੀਆਂ ਕਿਸੇ ਨੇ ਵੀ ਸੋਚੀਆਂ ਤੱਕ ਨਹੀਂ ਸੀ। ਕੁਝ ਲੋਕ ਇਨ੍ਹਾਂ ਥਪੇੜਿਆਂ ਕਾਰਨ ਟੁੱਟ ਗਏ ਤੇ ਕੁਝ ਨੇ ਇਨ੍ਹਾਂ ਹਾਲਾਤ ਨੂੰ ਆਪਣੀ ਪ੍ਰੇਰਨਾ ਬਣਾ ਲਿਆ।
ਅੰਮ੍ਰਿਤਸਰ 'ਚ ਅਜਿਹਾ ਇੱਕ ਸ਼ਖ਼ਸ ਹੈ ਸੰਜੇ ਕਪੂਰ ਜਿਸਨੇ ਲਾਕਡੌਨ ਦੇ ਹਾਲਾਤਾਂ ਨੂੰ, ਉਨ੍ਹਾਂ ਦਿਨਾਂ ਨੂੰ ਐਨੀ ਸ਼ਿੱਦਤ ਨਾਲ ਮਹਿਸੂਸ ਕੀਤਾ, ਕਿ ਭੂਤ, ਵਰਤਮਾਨ, ਭਵਿੱਖ ਅਤੇ ਇਸ ਦੇ ਵਰਤਾਰੇ ਲਈ ਸਰਵ ਸ਼ਕਤੀਮਾਨ ਈਸ਼ਵਰ ਦਾ ਅਜਿਹਾ ਅਹਿਸਾਸ ਜਾਣਿਆ ਕਿ ਉਸਨੂੰ ਕਾਵ ਰਚਨਾਵਾਂ ਵਿਚ ਸਜੋਅ ਕੇ ਰੱਖ ਦਿੱਤਾ। ਸੰਜੇ ਕਪੂਰ ਪੇਸ਼ੇ ਤੋਂ ਸੀਏ ਹੈ। ਕਿਤਾਬਾਂ ਚ ਹਿਸਾਬ ਕਿਤਾਬ ਦਰੁਸੱਤ ਕਰਨ ਚ ਰੁਝੇ ਰਹਿਣ ਵਾਲਾ ਸੰਜੇ ਕਪੂਰ ਲਾਕਡੌਨ ਚ ਏਨੀ ਤੇਜੀ ਨਾਲ ਕਵੀ ਦੇ ਰੂਪ ਚ ਉਭਰਿਆ ਕਿ ਤੀਜੀ ਲਹਿਰ ਦੀਆਂ ਸੰਭਾਵਨਾਵਾਂ ਦੀਆਂ ਚਲ ਰਹੀਆਂ ਗੱਲਾਂ ਦੌਰਾਨ ਉਸਦੀ ਕਿਤਾਬ ਛਪ ਕੇ ਸਾਹਮਣੇ ਆ ਗਈ ਹੈ। ਅੱਜ ਉਨ੍ਹਾਂ ਦੀ ਕਿਤਾਬ ਭਾਜਪਾ ਦੇ ਕੌਮੀ ਸਪੋਕਸਮੈਨ ਗੋਪਾਲ ਅੱਗਰਵਾਲ ਨੇ ਰਿਲੀਜ਼ ਕੀਤੀ ਅਤੇ ਹੋਰ ਵੀ ਕਈ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।