ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਦੋਵੇਂ ਨੌਜਵਾਨ ਇੱਕ ਲੜਕੀ ਨੂੰ ਲੈਕੇ ਕਬੀਰ ਪਾਰਕ ਖੇਤਰ 'ਚ ਬਣੀ ਕੋਠੀ 'ਚ ਲੈਕੇ ਗਏ ਸੀ, ਜਿਥੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਕੋਠੀ 'ਚ ਸੈਕਸ ਰੈਕਟ ਚਲਾਇਆ ਜਾਂਦਾ ਹੈ। ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਕੋਠੀ 'ਚ ਛਾਪਾ ਮਾਰਿਆ ਗਿਆ ਅਤੇ ਦੋ ਨੌਜਵਾਨ ਅਤੇ ਇੱਕ ਲੜਕੀ ਕੋਠੀ 'ਚ ਮੌਜੂਦ ਸੀ। ਪੁਲਿਸ ਵੱਲੋਂ ਪੁੱਛਗਿਛ ਕਰਨ 'ਤੇ ਨੌਜਵਾਨਾਂ ਵਲੋਂ ਪੁਲਿਸ ਨਾਲ ਹੱਥੋਪਾਈ ਕੀਤੀ ਗਈ ਤੇ ਲੜਕੀ ਨੂੰ ਮੌਕੇ ਤੋਂ ਭਜਵਾ ਦਿੱਤਾ, ਜਿਸ ਨੂੰ ਮਹਿਲਾ ਪੁਲਿਸ ਅਧਿਕਾਰੀ ਵਲੋਂ ਫੜਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਉਕਤ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ, ਜਿਸ 'ਚ ਨੌਜਵਾਨ ਪੁਲਿਸ ਮੁਲਾਜ਼ਮਾਂ ਨਾਲ ਹਥੋਪਾਈ ਕਰਦੇ ਅਤੇ ਲੜਕੀ ਭਜਦੀ ਹੋਈ ਦਿਖਾਈ ਦੇ ਰਹੀ ਹੈ।
ਨੌਜਵਾਨਾਂ ਪੁਲਿਸ ਨਾਲ ਹੋਏ ਹੱਥੋਪਾਈ, ਦੇਖੋ ਇਹ ਰਿਪੋਰਟ - ਅੰਮ੍ਰਿਤਸਰ ਪੁਲਿਸ
ਕੋਠੀ 'ਚ ਸੈਕਸ ਰੈਕਟ ਚੱਲਣ ਦੀ ਸੂਚਨਾ ਮਿਲਣ 'ਤੇ ਜਦੋਂ ਪੁਲਿਸ ਅਧਿਕਾਰੀ ਛਾਪਾ ਮਾਰਨ ਗਏ ਤਾਂ ਨੌਜਵਾਨਾਂ ਵਲੋਂ ਪੁਲਿਸ ਕਰਮਚਾਰੀਆਂ ਨਾਲ ਹੱਥੋਪਾਈ ਕੀਤੀ ਗਈ। ਮੌਕਾ-ਏ-ਵਾਰਦਾਤ 'ਤੇ ਨੋਜਵਾਨਾਂ ਵੱਲੋਂ ਪੁਲਿਸ ਨਾਲ ਹੱਥੋਪਾਈ ਕਰਦਿਆਂ ਕੁੜੀ ਨੂੰ ਉਥੋਂ ਭਜਾ ਦਿੱਤਾ ਗਿਆ।
ਤਸਵੀਰ
ਪੁਲਿਸ ਅਧਿਕਾਰੀ ਦਾ ਕਹਿਣਾ ਕਿ ਸੂਚਨਾ ਮਿਲਣ 'ਤੇ ਉਹ ਛਾਪਾ ਮਾਰਨ ਗਏ ਸੀ, ਜਿਥੇ ਮੋਕੇ ਤੋਂ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ, ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਕਿ ਕਾਬੂ ਕੀਤੇ ਨੌਜਵਾਨਾਂ 'ਚੋਂ ਇਕ ਵਕਾਲਤ ਦੀ ਪੜ੍ਹਾਈ ਕਰ ਰਿਹਾ ਤਾਂ ਦੂਸਰਾ ਪੀਏਪੀ ਦਾ ਮੁਲਾਜ਼ਮ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਲੋਂ ਆਨ ਡਿਊਟੀ ਪੁਲਿਸ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ ਗਈ, ਜਿਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।