ਪੰਜਾਬ

punjab

ETV Bharat / state

ਕਿੱਥੇ ਬੰਧਕ ਬਣਾਏ ਪਰਿਵਾਰਿਕ ਮੈਂਬਰ ? - family members

ਅੰਮ੍ਰਿਤਸਰ ‘ਚ ਲੁਟੇਰਿਆ ਨੇ 2 ਤੋਲੇ ਸੋਨਾ (Gold) ਤੇ 42 ਹਜ਼ਾਰ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਜਿਸ ਤੋਂ ਬਾਅਦ ਪਰਿਵਾਰ ਕਾਫ਼ੀ ਸਦਮੇ ਵਿੱਚ ਹੈ, ਤੇ ਇਨਸਾਫ਼ (Justice) ਦੀ ਮੰਗ ਕਰ ਰਿਹਾ ਹੈ।

ਕਿੱਥੇ ਬੰਧਕ ਬਣਾਏ ਪਰਿਵਾਰਿਕ ਮੈਂਬਰ ?
ਕਿੱਥੇ ਬੰਧਕ ਬਣਾਏ ਪਰਿਵਾਰਿਕ ਮੈਂਬਰ ?

By

Published : Sep 4, 2021, 1:26 PM IST

ਅੰਮ੍ਰਿਤਸਰ: ਪੰਜਾਬ ‘ਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਇੱਕ ਪਾਸੇ ਜਿੱਥੇ ਲੁਟੇਰੇ ਸ਼ਰੇਆਮ ਦਿਨ-ਦਿਹਾੜੇ ਸੜਕਾਂ ‘ਤੇ ਘੁੰਮ ਰਹੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ, ਉੱਥੇ ਹੀ ਘਰਾਂ ‘ਚ ਦਾਖਲ ਹੋ ਕੇ ਵੀ ਇਨ੍ਹਾਂ ਲੁਟੇਰਿਆ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਤੋਂ ਸਾਹਮਣੇ ਆਇਆ ਜਾ ਹੈ। ਜਿੱਥੇ ਲੁਟੇਰਿਆਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਕਿੱਥੇ ਬੰਧਕ ਬਣਾਏ ਪਰਿਵਾਰਿਕ ਮੈਂਬਰ ?

ਪੀੜਤ ਪਰਿਵਾਰ ਮੁਤਾਬਿਕ ਲੁਟੇਰੇ 2 ਤੋਲੇ ਸੋਨਾ ਤੇ 42 ਹਜ਼ਾਰ ਰੁਪਏ ਦੀ ਨਗਦੀ ਲੈਕੇ ਫਰਾਰ ਹੋ ਗਏ ਹਨ। ਪੀੜਤ ਪਰਿਵਾਰ ਮੁਤਾਬਿਕ ਰਾਤ ਕਰੀਬ 1 ਵਜੇ 6 ਲਟੇਰੇ ਕੰਧ ਟੱਪ ਕੇ ਉਨ੍ਹਾਂ ਦੇ ਘਰ ਦਾਖਲ ਹੋਏ। ਜਿਨ੍ਹਾਂ ਕੋਲ 3 ਪਿਸਤੌਲਾਂ, ਇੱਕ ਦਾਤਰ ਤੇ ਲੋਹੇ ਦੀਆਂ ਵੱਡੀਆ ਰਾਡਾ ਸਨ। ਪਰਿਵਾਰ ਦਾ ਕਹਿਣਾ ਹੈ, ਕਿ ਲੁਟੇਰਿਆ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਦਲੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ ਹੈ।

ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ, ਕਿ ਜਲਦ ਮੁਲਜ਼ਮਾਂ ਨੂੰ ਚੋਰੀ ਕੀਤੇ ਸਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਹੁਣ ਸਵਾਲ ਇਹ ਹੈ ਕਿ ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਕਦੋਂ ਰੁਕਣਗੀਆਂ, ਦੂਜੇ ਪਾਸੇ ਇਨ੍ਹਾਂ ਘਟਨਾਵਾਂ ਕਾਰਨ ਪੂਰੇ ਪੰਜਾਬ ਦੇ ਲੋਕ ਸਹਿਮ ਦੇ ਮਾਹੌਲ ਵਿੱਚ ਜਿਉਣ ਲਈ ਮਜ਼ਬੂਰ ਹਨ।

ਇਹ ਵੀ ਪੜ੍ਹੋ:MARRIED BEO ਨੇ ਰਚਾਇਆ ਗਰਭਵਤੀ ਪ੍ਰੇਮਿਕਾ ਨਾਲ ਵਿਆਹ, 7 ਸਾਲਾਂ ਤੋਂ ਤੋੜ ਰਿਹਾ ਸੀ 7 ਜਨਮਾਂ ਦਾ ਵਾਅਦਾ

ABOUT THE AUTHOR

...view details