ਅੰਮ੍ਰਿਤਸਰ: ਪਾਕਿਸਤਾਨ (Pakistan) ਵੱਲੋਂ 2 ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਅਟਾਰੀ ਵਾਹਗਾ ਸਰਹੱਦ ਦੇ ਰਸਤੇ ਬਾਅਦ ਦੁਪਹਿਰ ਦੋਵਾਂ ਕੈਦੀਆਂ ਨੂੰ ਬੀਐੱਸਫ ਰੇਂਜਰਾਂ ਦੇ ਹਵਾਲੇ ਕੀਤਾ ਗਿਆ ਹੈ। ਭਾਰਤੀ ਰੇਜਰਾਂ ਦੇ ਹਵਾਲੇ ਕਰਨ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਕਰਨ ਤੋਂ ਬਾਅਦ ਪੁਲਿਸ ਏਜੰਸੀਆਂ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ।
ਪਾਕਿ ਜੇਲ੍ਹ ਤੋਂ 25 ਸਾਲ ਵਾਪਿਸ ਪਰਤੇ ਭਾਰਤੀ ਦੇ ਕੀ ਬਣੇ ਹਾਲਾਤ ? ਇਨ੍ਹਾਂ ਵਿੱਚੋਂ ਪ੍ਰਲਾਦ ਨਾਮ ਦਾ ਕੈਦੀ ਹੈ ਜਿਹੜਾ ਐੱਮ ਪੀ ਦਾ ਰਹਿਣ ਵਾਲਾ ਹੈ ਉਹ 25 ਸਾਲ ਬਾਅਦ ਆਪਣੇ ਵਤਨ ਭਾਰਤ ਪੁੱਜਾ। ਜਾਣਕਾਰੀ ਅਨੁਸਾਰ ਉਹ ਉੱਨੀ ਸੌ ਅਠੱਨਵੇਂ ਵਿੱਚ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ ਜਿਸ ਦੇ ਚੱਲਦੇ ਉਥੋਂ ਦੀ ਪੁਲਿਸ ਨੇ ਉਸਨੂੰ ਫੜ੍ਹ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ।
ਸਜ਼ਾ ਪੂਰੀ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ।ਪ੍ਰਲਾਦ ਦੇ ਹਾਲਾਤ ਇੰਨ੍ਹੇ ਮਾੜੇ ਹਨ ਕਿ ਕੁਝ ਵੀ ਬੋਲ ਨਹੀਂ ਸਕਦਾ। ਉਸਦਾ ਭਰਾ ਐੱਮਪੀ ਤੋਂ ਤੇ ਐਮਪੀ ਦੀ ਪੁਲਿਸ ਫੋਰਸ ਦੇ ਨਾਲ ਉਸਨੂੰ ਉੱਥੋਂ ਅਟਾਰੀ ਵਾਹਗਾ ਸਰਹੱਦ ‘ਤੇ ਲੈਣ ਲਈ ਪੁੱਜਾ। ਉਸਨੇ ਆਪਣੇ ਭਰਾ ਨੂੰ ਵੇਖ ਕਾਫੀ ਖੁਸ਼ੀ ਜਤਾਈ ਹੈ।
ਉਸਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ 1998 ਵਿੱਚ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ ਤੇ ਦਸ ਸਾਲ ਪਹਿਲਾਂ ਸਾਨੂੰ ਪਤਾ ਲੱਗਾ ਕਿ ਸਾਡਾ ਭਰਾ ਪਾਕਿਸਤਾਨ ਦੇ ਵਿੱਚ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਦੱਸਿਆ ਕਿ ਆਪਣੀ ਸਜ਼ਾ ਪੂਰੀ ਕਰਕੇ ਇਹ ਭਾਰਤ ਪੁੱਜਾ ਤੇ ਅੱਜ ਅਸੀਂ ਐੱਮਪੀ ਦੀ ਪੁਲਿਸ ਨਾਲ ਇੱਥੇ ਨੂੰ ਲੈਣ ਲਈ ਪੁੱਜੇ ਹਾਂ।
ਇਹ ਵੀ ਪੜ੍ਹੋ:ਖੱਟਰ ਨੇ ਵੀ ਐਸਡੀਐਮ ਬਾਰੇ ਦਿੱਤਾ ਵੱਡਾ ਬਿਆਨ