ਪੰਜਾਬ

punjab

ETV Bharat / state

ਵਕਫ਼ ਬੋਰਡ ਦੇ ਅਧਿਕਾਰੀਆਂ ਵੱਲੋਂ ਗੁਰਦੁਆਰੇ ਅੰਦਰ ਨੰਗੇ ਸਿਰ ਜਾ ਕੇ ਕੀਤੀ ਬੇਅਦਬੀ - Amritsar

ਅੰਮ੍ਰਿਤਸਰ ਦੇ ਝਬਾਲ ਰੋਡ ਤੇ ਬਾਬਾ ਜੀਵਨ ਸਿੰਘ ਜੀ (Baba Jiwan Singh Ji) ਦੇ ਗੁਰਦੁਆਰੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਰੋਸ ਵਜੋਂ ਸੰਗਤਾਂ ਵੱਲੋਂ ਅੰਮ੍ਰਿਤਸਰ (Amritsar) ਥਾਣਾ ਗੇਟ ਹਕੀਮਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਵਕਫ਼ ਬੋਰਡ ਦੇ ਅਧਿਕਾਰੀਆਂ ਵੱਲੋਂ ਗੁਰਦੁਆਰੇ ਅੰਦਰ ਨੰਗੇ ਸਿਰ ਜਾ ਕੇ ਕੀਤੀ ਬੇਅਦਬੀ
ਵਕਫ਼ ਬੋਰਡ ਦੇ ਅਧਿਕਾਰੀਆਂ ਵੱਲੋਂ ਗੁਰਦੁਆਰੇ ਅੰਦਰ ਨੰਗੇ ਸਿਰ ਜਾ ਕੇ ਕੀਤੀ ਬੇਅਦਬੀ

By

Published : Oct 1, 2021, 5:06 PM IST

ਅੰਮ੍ਰਿਤਸਰ: ਝਬਾਲ ਰੋਡ ਤੇ ਬਾਬਾ ਜੀਵਨ ਸਿੰਘ ਜੀ (Baba Jiwan Singh Ji) ਦੇ ਗੁਰਦੁਆਰੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਰੋਸ ਵਜੋਂ ਸੰਗਤਾਂ ਵੱਲੋਂ ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਬਾਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਥਾਣਾ ਗੇਟ ਹਕੀਮਾਂ ਦੇ ਬਾਹਰ ਇਸ ਲਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਬਿੱਲਾ ਪਟਵਾਰੀ ਅਤੇ ਉਸਦੇ ਸਾਥੀ ਜੋ ਕਿ ਵਕਫ਼ ਬੋਰਡ ਦੇ ਅਧਿਕਾਰੀ ਹਨ ਅਤੇ ਪੁਰਾਣੇ ਮਕਾਨਾਂ ਚ ਰਹਿ ਰਹੇ ਲੋਕਾਂ ਤੋਂ ਰਿਸ਼ਵਤ ਲੈਣ ਲਈ ਉਹ ਇਲਾਕੇ ਚ ਪਹੁੰਚੇ ਹੋਏ ਸਨ।ਇਸ ਦੌਰਾਨ ਉਹ ਨੰਗੇ ਸਿਰ ਅਤੇ ਬਿਨਾਂ ਜੁੱਤੀਆਂ ਉਤਾਰੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋ ਗਏ।

ਜਿਸ ਤੋਂ ਬਾਅਦ ਸੰਗਤ ਨੇ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਅਤੇ ਇਸ ਦੀ ਸ਼ਿਕਾਇਤ ਸਬੰਧਤ ਪੁਲਸ ਥਾਣਾ ਗੇਟ ਹਕੀਮਾਂ ਨੂੰ ਦਿੱਤੀ ਲੇਕਿਨ ਪੁਲਿਸ ਵੱਲੋਂ ਵੀ ਕੋਈ ਉਚਿਤ ਕਾਰਵਾਈ ਨਾ ਹੁੰਦੀ ਦੇਖ ਮਜਬੂਰਨ ਉਨ੍ਹਾਂ ਨੇ ਅੰਮ੍ਰਿਤਸਰ (Amritsar) ਥਾਣਾ ਗੇਟ ਹਕੀਮਾਂ ਪੁਲਸ ਸਟੇਸ਼ਨ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਵਕਫ਼ ਬੋਰਡ ਦੇ ਅਧਿਕਾਰੀਆਂ ਵੱਲੋਂ ਗੁਰਦੁਆਰੇ ਅੰਦਰ ਨੰਗੇ ਸਿਰ ਜਾ ਕੇ ਕੀਤੀ ਬੇਅਦਬੀ
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਦਰਖਾਸਤ ਆਈ ਸੀ ਕਿ ਬਾਬਾ ਜੀਵਨ ਸਿੰਘ ਗੁਰਦੁਆਰਾ ਦੇ ਵਿਚ ਕੁਝ ਵਕਫ਼ ਬੋਰਡ ਦੇ ਅਧਿਕਾਰੀ ਬਿਨਾਂ ਸਿਰ ਢੱਕੇ ਤੇ ਜੁੱਤੀਆਂ ਪਾ ਕੇ ਦਾਖ਼ਲ ਹੋ ਗੁਰਦੁਆਰੇ ਦੀ ਸੰਗਤ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ।

ਜਿਸ ਤੋਂ ਬਾਅਦ ਕਿ ਉਨ੍ਹਾਂ ਵਲੋਂ ਦਰਖਾਸਤ ਤੇ ਕਾਰਵਾਈ ਕਰਦੇ ਹੋਏ ਵਕਫ਼ ਬੋਰਡ ਦੇ ਅਧਿਕਾਰੀਆਂ ਤੇ ਗੁਰਦੁਆਰਾ ਦੇ ਮੁਖੀ ਨੂੰ ਬਿਠਾ ਕੇ ਸਮਝਾਇਆ ਗਿਆ ਅਤੇ ਵਕਫ਼ ਬੋਰਡ ਦੇ ਅਧਿਕਾਰੀਆਂ ਕੋਲੋਂ ਲਿਖਤੀ ਤੌਰ ਤੇ ਕੀਤਾ ਗਿਆ।

ਇਹ ਵੀ ਪੜੋ:ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਅਹੁਤਾ ਨੇ ਖਾਧਾ ਜ਼ਹਿਰ, ਹਾਲਤ ਗੰਭੀਰ

ABOUT THE AUTHOR

...view details