ਅੰਮ੍ਰਿਤਸਰ:ਕਾਮਨਵੈਲਥ ਖੇਡਾਂ ਵਿਚ ਦੇਸ਼ ਲਈ ਤਗਮਾ ਜਿੱਤਣ ਵਾਲੇ ਲਵਪ੍ਰੀਤ ਸਿੰਘ ਦਾ ਜਿੱਥੇ ਪਿੰਡ ਪਹੁੰਚਣ ’ਤੇ ਭਰਵਾ ਸਵਾਗਤ ਕੀਤਾ ਗਿਆ ਉੱਥੇ ਹੀ ਪਿੰਡ ਵਾਲਿਆਂ ਨੇ ਦੱਸਿਆ ਕਿ ਇਹ ਸਭ ਲਵਪ੍ਰੀਤ ਦੀ ਮਿਹਨਤ ਦਾ ਨਤੀਜਾ ਹੈ ਜਿਸਨੇ ਕਾਮਨਵੈਲਥ ਖੇਡਾਂ ਵਿਚ ਤਗਮਾ ਹਾਸਿਲ ਕਰ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿੱਚ’ਤੇ ਦੇਸ਼ ਦਾ ਨਾਮ ਰੌਸ਼ਨ ਕਰਨ ’ਤੇ ਉਸਨੂੰ ਸਨਮਾਨਿਤ ਵੀ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੁਝ ਕੁ ਨੌਜ਼ਵਾਨ ਹੁੰਦੇ ਹਨ ਜੋ ਆਪਣੀ ਮਿਹਨਤ ਦੇ ਸਦਕਾ ਇਤਿਹਾਸ ਰਚਦੇ ਹਨ।ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਅਜਿਹੇ ਮਿਹਨਤੀ ਅਤੇ ਬਹਾਦਰ ਨੌਜ਼ਵਾਨਾ ’ਤੇ ਮਾਣ ਹੈ।
ਅੰਮ੍ਰਿਤਸਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ 'ਚ 109 ਕਿਲੋਗ੍ਰਾਮ ਕੈਟਾਗਿਰੀ ਵਿੱਚ ਭਾਰਤ ਨੂੰ ਕਾਂਸੀ ਦਾ ਤਮਗਾ ਜਿਤਾਇਆ ਹੈ। ਨੌਜਵਾਨ ਦੀ ਇਸ ਜਿੱਤ ਨੂੰ ਲੈਕੇ ਉਸਦੇ ਪਰਿਵਾਰ ਦੇ ਵਿਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਲਵਪ੍ਰੀਤ ਸਿੰਘ ਦੇ ਘਰ ਵਿੱਚ ਲੱਡੂ ਵੰਡੇ ਜਾ ਰਹੇ ਹਨ। ਇਸਦੇ ਨਾਲ ਹੀ ਉਸਦੀ ਜਿੱਤ ਦੀ ਖੁਸ਼ੀ ਵਿੱਚ ਪੂਰਾ ਪਿੰਡ ਢੋਲ ਦੇ ਥਾਪ 'ਤੇ ਝੂਮਦਾ ਵਿਖਾਈ ਦੇ ਰਿਹਾ ਹੈ।