ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਬਾਰਡਰ ’ਤੇ ਧਰਨਾ ਪ੍ਰਦਰਸ਼ਨ ਕਰ ਹਹੇ ਹਨ। ਉੱਥੇ ਹੀ ਦੂਜੇ ਪਾਸੇ ਵਿਸਾਖੀ ਮੌਕੇ ਖੇਤਾਂ ਚ ਕਿਸਾਨਾਂ ਦੀ ਫਸਲਾਂ ਪੱਕ ਕੇ ਤਿਆਰ ਹੋ ਗਈਆਂ ਹਨ। ਕਣਕ ਦੀ ਵਾਢੀ ਕਰਨ ਦਾ ਮੋਰਚਾ ਔਰਤਾਂ ਨੇ ਸਾਂਭ ਲਿਆ ਹੈ। ਦੱਸ ਦਈਏ ਕਿ ਕਿਸਾਨ ਧਰਨੇ ’ਤੇ ਹੋਣ ਕਾਰਨ ਔਰਤਾਂ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰ ਫਸਲ ਦੀ ਕਟਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਿੰਡਾਂ ’ਚ ਕਣਕ ਦੀ ਵਾਢੀ ਨੂੰ ਲੈ ਕੇ ਔਰਤਾਂ ਨੇ ਸਾਂਭਿਆ ਮੋਰਚਾ
ਕਿਸਾਨ ਦਿੱਲੀ ਬਾਰਡਰ ’ਤੇ ਧਰਨਾ ਪ੍ਰਦਰਸ਼ਨ ਕਰ ਹਹੇ ਹਨ। ਉੱਥੇ ਹੀ ਦੂਜੇ ਪਾਸੇ ਵਿਸਾਖੀ ਮੌਕੇ ਖੇਤਾਂ ਚ ਕਿਸਾਨਾਂ ਦੀ ਫਸਲਾਂ ਪੱਕ ਕੇ ਤਿਆਰ ਹੋ ਗਈਆਂ ਹਨ। ਕਣਕ ਦੀ ਵਾਢੀ ਕਰਨ ਦਾ ਮੋਰਚਾ ਔਰਤਾਂ ਨੇ ਸਾਂਭ ਲਿਆ ਹੈ।
ਇਸ ਮੌਕੇ ਵਾਢੀ ਕਰ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਡੇ ਪਰਿਵਾਰਿਕ ਮੈਂਬਰ ਦਿੱਲੀ ਮੋਰਚੇ ਵਿੱਚ ਡੱਟੇ ਹੋਏ ਹਨ ਜਿਨ੍ਹਾਂ ਦੇ ਪਿੱਛੇ ਉਨ੍ਹਾਂ ਵੱਲੋਂ ਕਣਕ ਦੀ ਵਾਢੀ ਦੀ ਜਿੰਮੇਵਾਰੀ ਸਾਂਭ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਵਾਢੀ ਕਰਕੇ ਕਣਕਾਂ ਦੀ ਤੂੜੀ ਬਣਾਕੇ ਸਾਰੇ ਕੰਮ ਕਰਨਗੀਆਂ। ਨਾਲ ਹੀ ਔਰਤਾਂ ਨੇ ਪੀਐੱਮ ਮੋਦੀ ਨੂੰ ਕਿਹਾ ਕਿ ਉਹ ਇਹ ਨਾ ਸੋਚਣ ਕਿ ਕਿਸਾਨ ਦੇ ਪਰਿਵਾਰ ਪਿੱਛੋਂ ਰੁਲ ਜਾਣਗੇ ਜਾਂ ਉਨ੍ਹਾਂ ਦੀ ਪੱਕੀ ਪਕਾਈ ਫਸਲ ਖਰਾਬ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿੱਛੋਂ ਘਰ ਦੇ ਸਾਰੇ ਕੰਮ ਕਰਕੇ ਕਣਕ ਦੀ ਫਸਲ ਨੂੰ ਸੰਭਾਲਾਂਗੇ। ਨਾਲ ਹੀ ਔਰਤਾਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰੇ।
ਇਹ ਵੀ ਪੜੋ: ਪੰਜਾਬ-ਹਰਿਆਣਾ ਹਾਈਕੋਰਟ 'ਚ ਪ੍ਰਿੰਸ ਹੈਰੀ ਖਿਲਾਫ ਮਾਮਲਾ ਦਰਜ, ਵੇਖੋ ਕੀ ਹੈ ਮਾਮਲਾ