Vigilance Raid On OP Soni's Hotel : ਅੱਜ ਦੂਜੇ ਦਿਨ ਵੀ ਵਿਜੀਲੈਂਸ ਟੀਮ ਨੇ ਓਪੀ ਸੋਨੀ ਦੇ ਹੋਟਲ 'ਚ ਕੀਤੀ ਰੇਡ ਅੰਮ੍ਰਿਤਸਰ:ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਫਿਲਹਾਵ ਵਿਜੀਲੈਂਸ ਦੀ ਰਡਾਰ ਉੱਤੇ ਬਣੇ ਹੋਏ ਹਨ। ਅੱਜ ਮੰਗਲਵਾਰ ਨੂੰ ਵੀ ਚੰਡੀਗੜ੍ਹ ਤੋਂ ਆਈ ਵਿਜੀਲੈਂਸ ਦੀ ਟੀਮ ਦੇ ਡੀਐਸਪੀ ਸੱਤਪਾਲ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਸੋਨੀ ਦੇ ਹੋਟਲ ਵਿੱਚ ਰੇਡ ਕੀਤੀ। ਸਾਬਕਾ ਡਿਪਟੀ ਸੀਐੱਮ ਦੀ ਜਾਇਦਾਦ ਦਾ ਮੁਲਾਂਕਣ ਕਰਨ ਲਈ ਇਹ ਵਿਸ਼ੇਸ਼ ਟੀਮ ਆਈ ਹੋਈ ਹੈ।
ਅੱਜ ਹੋਟਲ 'ਚ ਰੇਡ :ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਵਿਜੀਲੈਂਸ ਦੇ ਡੀਐੱਸਪੀ ਸਤਪਾਲ ਸਿੰਘ ਨੇ ਕਿਹਾ ਕਿ ਅਸੀ ਚੰਡੀਗੜ੍ਹ ਤੋਂ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੀ ਜਾਇਦਾਦ ਦਾ ਮੁਲਾਂਕਣ ਕਰਨ ਲਈ ਆਏ ਹਨ। ਅੱਜ ਸਾਡਾ ਦੂਜਾ ਦਿਨ ਹੈ। ਕੱਲ੍ਹ ਸੋਮਵਾਰ ਨੂੰ ਅਸੀ ਇਨ੍ਹਾਂ ਦੇ ਫਾਰਮ ਹਾਊਸ ਉੱਤੇ ਰੇਡ ਕੀਤੀ ਸੀ ਤੇ ਅੱਜ ਇਨ੍ਹਾਂ ਦੇ ਹੋਟਲ ਵਿੱਚ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਅਜੇ ਇਨ੍ਹਾਂ ਦੇ ਗੋਦਾਮ ਤੇ ਹੋਰ ਜਾਇਦਾਦ ਦਾ ਪਤਾ ਲਗਾਇਆ ਜਾ ਰਿਹਾ ਹੈ। ਬਾਕੀ ਜਾਂਚ ਦਾ ਵਿਸ਼ਾ ਹੈ।
ਸੋਮਵਾਰ ਨੂੰ ਫਾਰਮ ਹਾਊਸ 'ਚ ਰੇਡ :ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੇ ਏਅਰਪੋਰਟ ਰੋਡ ਉੱਤੇ ਸਥਿਤ ਡੀਆਰ ਇਨਕਲੇਵ ਤੇ ਫਾਰਮ ਹਾਊਸ ਉੱਤੇ ਸੋਮਵਾਰ ਦੇਰ ਸ਼ਾਮ ਵਿਜੀਲੈਂਸ ਟੀਮ ਵੱਲੋਂ ਰੇਡ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਐਸਐਸਪੀ, ਵਿਜੀਲੈਂਸ ਵਰਿੰਦਰ ਸਿੰਘ ਨੇ ਦੱਸਿਆ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਸੰਬੰਧ ਵਿੱਚ ਚੰਡੀਗੜ੍ਹ ਤੋਂ ਟੀਮ ਆਈ ਹੈ। ਬੀਤੇ ਕੁਝ ਸਮੇਂ ਪਹਿਲਾਂ ਵੀ ਓਮ ਪ੍ਰਕਾਸ਼ ਸੋਨੀ ਨੂੰ ਵਿਜੀਲੈਂਸ ਵੱਲੋਂ ਸੰਮਨ ਕਰਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਉਸ ਵੇਲ੍ਹੇ ਆਪਣੀ ਤਬੀਅਤ ਦਾ ਹਵਾਲਾ ਦੇਣ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਸੀ।
ਓਪੀ ਸੋਨੀ ਵੱਲੋਂ ਦਿੱਤੇ ਦਸਤਾਵੇਜ਼ਾਂ ਦੀ ਹੋ ਰਹੀ ਜਾਂਚ :ਵਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਦੀ ਆਮਦਨ ਨਾਲੋਂ ਵੱਧ ਪ੍ਰਾਪਟੀ ਮਾਮਲਿਆਂ ਵਿੱਚ ਪਹਿਲਾਂ ਹੀ ਛਾਣਬੀਣ ਕੀਤੀ ਜਾ ਰਹੀ ਸੀ ਅਤੇ ਇਸ ਕਰਕੇ ਮੁੜ ਸੋਮਵਾਰ ਨੂੰ ਰੇਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਓਪੀ ਸੋਨੀ ਕੋਲੋਂ ਪ੍ਰਾਪਟੀ ਦੀ ਡਿਟੇਲਸ ਮੰਗੀਆਂ ਗਈਆਂ ਹਨ। ਉਨ੍ਹਾਂ ਵੱਲੋਂ ਉਹ ਦਸਤਾਵੇਜ਼ ਦਿੱਤੇ ਗਏ ਹਨ ਅਤੇ ਇਸ ਵਿੱਚ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਕਿ ਇਹ ਕਾਰਵਾਈ ਸਹੀ ਢੰਗ ਨਾਲ ਹੋ ਸਕੇ।
ਇਹ ਵੀ ਪੜ੍ਹੋ:Ram Rahim Parole Issue: ਕੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਿਆਸੀ ਆਧਾਰ ਤਰਾਸ਼ਣ 'ਚ ਜੁੱਟੇ ਸਿਆਸਤਦਾਨ ? ਵੇਖੋ ਖਾਸ ਰਿਪੋਰਟ