ਅੰਮ੍ਰਿਤਸਰ: ਸੰਧੂ ਕਲੋਨੀ ਸਥਿਤ ਸੰਧੂ ਟਾੱਵਰ ਵਿਖੇ ਵੀਡੀਓਕੋਨ ਕਾੱਲ ਸੈਂਟਰ 'ਚ ਕੰਮ ਕਰਨ ਵਾਲੇ ਸੈਂਕੜੋਂ ਮੁਲਾਜਮਾਂ ਨੇ ਕੰਪਨੀ ਵਲੋਂ ਤਨਖਾਹ 'ਚ ਕਟੌਤੀ ਕਰਨ ਨੂੰ ਲੈ ਕੇ ਸੜਕ 'ਤੇ ਨਾਅਰੇਬਾਜੀ ਕੀਤੀ। ਸਾਰੇ ਮੁਲਾਜਮਾਂ ਨੇ ਹਾਈਵੇ ਰੋਡ਼ ਜਾਮ ਕਰਕੇ ਆਵਾਜਾਈ ਠੱਪ ਕਰ ਦਿੱਤੀ। ਧਰਨੇ ਦੀ ਖਬਰ ਮਿਲਦਿਆਂ ਹੀ ਥਾਣਾ ਮੁੱਖੀ ਰਾਜਵਿੰਦਰ ਕੌਰ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੀ ਤੇ ਮੁਲਾਜਮਾਂ ਨੂੰ ਇਨਸਾਫ਼ ਕਰਨ ਦਾ ਭਰੋਸਾ ਦੇ ਕੇ ਧਰਨੇ ਨੂੰ ਚੱਕਵਾਇਆਂ ਗਿਆ।
ਵੀਡੀਓਕੋਨ ਦੇ ਮੁਲਾਜਮਾਂ ਨੇ ਕੰਪਨੀ ਵਿਰੁੱਧ ਕੀਤੀ ਨਾਅਰੇਬਾਜ਼ੀ - protest
ਵੀਡੀਓਕੋਨ ਕਾੱਲ ਸੈਂਟਰ 'ਚ ਕੰਮ ਕਰਨ ਵਾਲੇ ਸੈਂਕੜੋਂ ਮੁਲਾਜਮਾਂ ਨੇ ਕੰਪਨੀ ਵਲੋਂ ਤਨਖਾਹ 'ਚ ਕਟੌਤੀ ਕਰਨ ਨੂੰ ਲੈ ਕੇ ਸੜਕ 'ਤੇ ਨਾਅਰੇਬਾਜੀ ਕੀਤੀ। ਸਾਰੇ ਮੁਲਾਜਮਾਂ ਨੇ ਹਾਈਵੇ ਰੋਡ਼ ਜਾਮ ਕਰਕੇ ਆਵਾਜਾਈ ਠੱਪ ਕਰ ਦਿੱਤੀ।
ਵੀਡੀਓਕੋਨ
ਇਸ ਮੌਕੇ ਕੰਪਨੀ 'ਚ ਕੰਮ ਕਰਦੇ ਮੁਲਾਜਿਮਾਂ ਨੇ ਦੱਸਿਆ ਕਿ ਕੰਪਨੀ ਵਲੋਂ ਉਨ੍ਹਾਂ ਨੂੰ ਬਿਨਾਂ ਵਜੇ ਹੀ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਨਾਲ ਹੀ ਤਨਖਾਹਾਂ ਵਿਚ ਕਟੌਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੰਪਨੀ ਵਲੋਂ ਜਬਰਦਸਤੀ ਓਵਰ ਟਾਇਮ ਦੇ ਵੀ ਦੋਸ਼ ਲਾਏ ਗਏ ਹਨ।