ਪੰਜਾਬ

punjab

ETV Bharat / state

ਸਿੱਖ ਨੌਜਵਾਨ ਨੂੰ ਜੁੱਤੀ ’ਚ ਪਾਣੀ ਪਿਲਾ ਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ ! - ਜੰਡਿਆਲਾ ਗੁਰੂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ

ਪੰਜਾਬ ਵਿੱਚ ਲਗਾਤਾਰ ਹੀ ਸਿੱਖ ਨੌਜਵਾਨਾਂ ਦੇ ਨਾਲ ਕੁੱਟ ਮਾਰ ਕਰਨ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਬੀਤੇ ਸਮੇਂ ਅੰਮ੍ਰਿਤਸਰ ਵਿੱਚ ਇੱਕ ਸਾਬਤ ਸੂਰਤ ਪੱਤਰਕਾਰ ਦੇ ਨਾਲ ਵੀ ਪੁਲਿਸ ਕਰਮਚਾਰੀ ਵੱਲੋਂ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਵੱਲੋਂ ਅੰਮ੍ਰਿਤਧਾਰੀ ਸਾਬਤ ਸੂਰਤ ਵਿਅਕਤੀ ਨੂੰ ਜੁੱਤੀ ਵਿੱਚ ਪਾਣੀ ਪਿਲਾਇਆ ਜਾ ਰਿਹਾ ਹੈ ਅਤੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।

ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ
ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ

By

Published : Jun 23, 2022, 9:37 PM IST

ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਬੇਅਦਬੀਆਂ ਦਾ ਦੌਰ ਜਾਰੀ ਹੈ। ਜੇਕਰ ਗੱਲ ਕੀਤੀ ਜਾਵੇ ਬੀਤੇ ਸਮੇਂ ਦੀ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਵੀ ਕਿਸੇ ਵਿਅਕਤੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਅਤੇ ਹੁਣ ਸਾਬਤ ਸੂਰਤ ਵਿਅਕਤੀਆਂ ਦੇ ਕੇਸਾਂ ਦੀ ਵੀ ਬੇਅਦਬੀ ਕਰਨ ਦਾ ਮਾਮਲਾ ਲਗਾਤਾਰ ਹੀ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ ਜਿਥੇ ਕਿ ਸੁੱਖਾ ਸਿੰਘ ਨਾਮਕ ਸਾਬਤ ਸੂਰਤ ਵਿਅਕਤੀ ਨੂੰ ਜੁੱਤੀ ਦੇ ਨਾਲ ਪਾਣੀ ਪਿਆਉਂਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਉਸ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੈ।


ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ




ਉੱਥੇ ਹੀ ਸੁੱਖਾ ਸਿੰਘ ਦੇ ਮੁਤਾਬਕ ਉਸ ਵੱਲੋਂ ਢਾਈ ਲੱਖ ਰੁਪਿਆ ਆਪਣੇ ਇਕ ਜਾਣਕਾਰ ਕੋਲੋਂ ਲੈਣਾ ਸੀ ਜਿਸ ਤੋਂ ਬਾਅਦ ਉਸ ਵੱਲੋਂ ਜਦੋਂ ਪੈਸੇ ਲਈ ਕਿਹਾ ਗਿਆ ਤਾਂ ਉਸ ਵੱਲੋਂ ਪਹਿਲਾਂ ਤਾਂ ਉਸ ਨੂੰ ਕਿਡਨੈਪ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਨਾਲ ਘਰ ਜਾ ਕੇ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਉਸ ਵੱਲੋਂ ਜੰਡਿਆਲਾ ਗੁਰੂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਹੁਣ ਸੁੱਖਾ ਸਿੰਘ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।




ਦੂਸਰੀ ਪਾਸੇ ਜਦੋਂ ਪੁਲਿਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਵੱਲੋਂ ਰਟਿਆ ਰਟਾਇਆ ਜਵਾਬ ਦਿੰਦੇ ਹੋਏ ਨਜ਼ਰ ਆਏ ਹਾਲਾਂਕਿ ਪੁਲਿਸ ਕਰਮਚਾਰੀ ਵੱਲੋਂ ਇੱਥੋਂ ਤੱਕ ਕਿਹਾ ਗਿਆ ਕਿ ਜਦੋਂ ਕਿਡਨੈਪਿੰਗ ਇਸ ਸੁੱਖਾ ਸਿੰਘ ਦੀ ਹੋਈ ਸੀ ਤਾਂ ਉਹ ਅੰਮ੍ਰਿਤਸਰ ਤੋਂ ਹੋਈ ਸੀ ਕਿਉਂਕਿ ਕਰਾਈਮ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਹੋਈ ਹੈ। ਇਸ ਕਰਕੇ ਮਾਮਲਾ ਦਰਜ ਅੰਮ੍ਰਿਤਸਰ ਵਿੱਚ ਵੀ ਹੋ ਸਕਦਾ ਹੈ ਹਾਲਾਂਕਿ ਪੱਤਰਕਾਰਾਂ ਵੱਲੋਂ ਜਦੋਂ ਉਸ ਉਤੇ ਧਰਾਵਾਂ ਲਾਉਣ ਦੀ ਗੱਲ ਕੀਤੀ ਗਈ ਤਾਂ ਪੁਲਿਸ ਵਲੋਂ ਟਾਵਾਂਟੋਲ ਕਰਦੇ ਹੋਏ ਵੀ ਨਜ਼ਰ ਆਏ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ NIA ਦੇ ਡਾਇਰੈਕਟਰ ਜਨਰਲ ਨਿਯੁਕਤ

ABOUT THE AUTHOR

...view details