ਅੰਮ੍ਰਿਤਸਰ: ਜ਼ਿਲ੍ਹੇ ਦੇ ਕਚਹਿਰੀ ਨਜ਼ਦੀਕ ਪਿਛਲੇ ਲੰਬੇ ਸਮੇਂ ਤੋਂ ਜੂਸ ਦੀ ਰੇਹੜੀ ਲਗਾਉਣ ਵਾਲੀ 80 ਸਾਲ ਕਰੀਬ ਮਾਤਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਮਾਤਾ ਦੀ ਵੀਡੀਓ ਨੂੰ ਲੋਕਾਂ ਕਾਫੀ ਵਾਇਰਲ ਕੀਤਾ ਜਾ ਰਿਹਾ ਹੈ।
ਬਜ਼ੁਰਗ ਮਾਤਾ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਅੰਮ੍ਰਿਤਸਰ ਕਚਹਿਰੀ ਚੌਂਕ ਵਿਚ ਜੂਸ ਦੀ ਰੇਹੜੀ ਲਗਾ ਰਹੀ ਹੈ ਪਰ ਲੌਕਡਾਊਨ ਦੌਰਾਨ ਪੁਲਿਸ ਵੱਲੋਂ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਉਸ ਨੇ ਆਪਣੀ ਰੇਹੜੀ ਸਾਈਡ ’ਤੇ ਗਲੀ ਵਿੱਚ ਲਗਾ ਲਈ। ਮਾਤਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿੱਚ ਇੱਕ ਬੇਟਾ ਹੈ ਅਤੇ ਇਕ ਬੇਟੀ ਹੈ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਹੈ ਪਰ ਘਰ ਵਿਚ ਇੱਕਲੀਆਂ ਦਾ ਦਿਲ ਨਾ ਲੱਗਣ ਕਰਕੇ ਉਹ ਆਪਣੀ ਕਿਰਤ ਕਰਕੇ ਕਮਾਈ ਕਰ ਰਹੀ ਹੈ।