ਅੰਮ੍ਰਿਤਸਰ:ਕ੍ਰਿਸਚੀਅਨ ਧਰਮ (Christianity) ਛੱਡ ਕੇ ਸਿੱਖੀ ਧਰਮ ਅਪਨਾਉਣ ਵਾਲੇ ਵਿੱਕੀ ਥੌਮਸ (Vicky Thomas) ਜਿਸ ਦੀਆਂ ਵੀਡੀਓਜ਼ ਸ਼ੋਸਲ ਮੀਡੀਆ (Social media) ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਸਿੱਖੀ ਧਰਮ ਨੂੰ ਆਪਣਾਉਣ ‘ਤੇ ਵੀ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਦੇ ਭਾਰਤ ਦੇ ਵੱਖ-ਵੱਖ ਮੁੱਦਿਆ ਨੂੰ ਲੈਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਕਿਸਾਨੀ ਮੁੱਦੇ (Farming issues) ਅਤੇ ਨਸ਼ਿਆ ਦੇ ਮੁੱਦਿਆਂ (issue of drugs) ਨੂੰ ਲੈਕੇ ਲੋਕਾਂ ਵਿੱਚ ਜਾਗਰੂਕ ਲਿਆਉਣ ਦੀ ਕੋਸ਼ਿਸ਼ ਕੀਤੀ। ਅਕਸਰ ਹੀ ਵਿੱਕੀ ਥੌਮਸ (Vicky Thomas) ਦੀਆਂ ਸੋਸ਼ਲ ਮੀਡੀਆ (Social media) ‘ਤੇ ਕਈ ਵੀਡੀਓ (Video) ਹਨ, ਜਿਨ੍ਹਾਂ ਵਿੱਚ ਉਹ ਸਿੱਖ ਧਰਮ ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਿੱਖ ਧਰਮ ਨਾਲ ਜੋੜਨ ਦੀ ਅਪੀਲ ਵੀ ਕਰ ਰਹੇ ਹਨ।
ਥੌਮਸ ਨੇ ਦੱਸਿਆ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜਲਦ ਫਿਰ ਕਿਸਾਨੀ ਅੰਦੋਲਨ ਫਤਿਹ ਹੋਣ ਦੇ ਚੱਲਦੇ ਦਿੱਲੀ ਅੰਦੋਲਨ ਵਿੱਚ ਜਾਣਗੇ। ਥੌਮਸ ਨੇ ਹੋਰ ਵੀ ਬਹੁਤ ਸਾਰੇ ਮੁੱਦਿਆਂ ‘ਤੇ ਗੱਲਬਾਤ ਕੀਤੀ। ਜਿਨ੍ਹਾਂ ਵਿੱਚੋਂ ਮੇਨ ਮੁੱਦਾ ਕਿਸਾਨੀ ਅੰਦੋਲਨ ਦਾ ਰਿਹਾ।
ਉਨ੍ਹਾਂ ਨੇ ਦੱਸਿਆ ਉਹ ਕਿਸ ਤਰ੍ਹਾਂ ਸਿੱਖ ਧਰਮ ਤੋਂ ਪ੍ਰਭਾਵਿਤ ਹੋਏ ਅਤੇ ਈਸਾਈ ਧਰਮ (Christianity) ਛੱਡ ਕੇ ਸਿੱਖ ਧਰਮ ਨਾਲ ਜੁੜੇ ਗਏ। ਮੁੰਬਈ ਦੇ ਰਹਿਣ ਵਾਲੇ ਥੌਮਸ ਨੇ ਦੱਸਿਆ ਕਿ ਉਹ ਮਹਾਰਾਸ਼ਟਰ ਦੀ ਧਰਤੀ ‘ਤੇ ਜ਼ਰੂਰ ਪੈਦਾ ਹੋਏ ਹਨ, ਪਰ ਪੰਜਾਬੀਆਂ ਦੀਆਂ ਕੁਰਬਾਨੀਆਂ ਨੇ ਉਸ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ। ਜਿਸ ਕਰਕੇ ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ।