ਅੰਮ੍ਰਿਤਸਰ:ਦੇਸ਼ ਦੇ ਰਾਸ਼ਟਰਪਤੀ ਜਗਦੀਪ ਧਨਖੜ 26 ਅਕਤੂਬਰ ਭਾੜ ਕੱਲ੍ਹ ਪੰਜਾਬ ਦੇ ਅੰਮ੍ਰਿਤਸਰ ਦੌਰੇ 'ਤੇ ਆਉਣਗੇ। ਇਸ ਦੌਰਾਨ ਉਹ ਅੰਮ੍ਰਿਤਸਰ ਵਿਚਲੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਨਤਮਸਤਕ ਵੀ ਹੋਣਗੇ।
ਇਹ ਵੀ ਪੜ੍ਹੋ:ਰਿਸ਼ੀ ਸੁਨਕ ਬਣੇ UK ਦੇ ਨਵੇਂ PM, ਆਸ਼ੀਸ਼ ਨਹਿਰਾ ਸੋਸ਼ਲ ਮੀਡੀਆ ਉੱਤੇ ਲੱਗੇ ਟਰੈਂਡ ਕਰਨ
ਇਸ ਦੌਰਾਨ ਸਭ ਤੋਂ ਪਹਿਲਾਂ ਉਹ ਦੁਪਹਿਰ 12:30 'ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣਗੇ। ੳਸ ਤੋਂ ਬਾਅਦ ਉਹ 2 ਵਜੇ ਜ਼ਿਲ੍ਹਿਆਂ ਵਾਲਾ ਬਾਗ ਦਾ ਦੌਰਾ ਕਰਨਗੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।
ਜ਼ਿਲ੍ਹਿਆਂ ਵਾਲਾ ਬਾਗ ਤੋਂ ਬਾਅਦ ਉਪ ਰਾਸ਼ਠਰਪਤੀ ਜਗਦੀਪ ਧਨਖੜ ਦੁਪਹਿਰ 2:40 ਵਜੇ ਦੁਰਗਿਆਣਾ ਮੰਦਰ 'ਚ ਨਤਮਸਤਕ ਹੋਣ ਲਈ ਜਾਣਗੇ। ਜਿਸ ਤੋਂ ਬਾਅਦ 3:40 ਵਜੇ ਉਹ ਵਾਲਮੀਕ ਸਥਲ ਰਾਮਤੀਰਥ ਵਿਖੇ ਮੱਥਾ ਟੇਕਣ ਜਾਣਗੇ।
ਇਹ ਵੀ ਪੜ੍ਹੋ:ਡੇਰਾ ਸੱਚਾ ਸੌਦਾ ਨੇ ਨਵੇਂ ਡੇਰੇ ਸਬੰਧੀ ਖ਼ਬਰਾਂ ਨੂੰ ਨਕਾਰਿਆ, ਕਿਹਾ ਡੇਰੇ ਦਾ ਘੇਰਾ ਵਧਾਇਆ ਜਾਵੇਗਾ