ਪੰਜਾਬ

punjab

ETV Bharat / state

ਵੇਰਕਾ ਦੁੱਧ ਵੱਲੋਂ 'ਪੀਉ' ਅੰਤਰਰਾਸ਼ਟਰੀ ਮੰਡੀ ਲਈ ਨਵੀਂ ਪੈਕਿੰਗ ਜਾਰੀ - ਵੇਰਕਾ ਦੁੱਧ

ਅੰਮ੍ਰਿਤਸਰ ਵਿਖੇ ਪਲਾਂਟ ਵਿੱਚ ਵੇਰਕਾ ਵੱਲੋਂ ਸ਼ਨੀਵਾਰ 'ਪੀਓ' ਦੁੱਧ ਉਤਪਾਦ ਨੂੰ ਨਵੀਂ ਪੈਕਿੰਗ ਵਿੱਚ ਜਾਰੀ ਕੀਤਾ ਹੈ। ਪਲਾਸਟਿਕ ਦੀ ਇਸ ਪੈਕਿੰਗ ਨੂੰ ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਰੀ ਕੀਤਾ।

ਵੇਰਕਾ ਦੁੱਧ ਵੱਲੋਂ 'ਪੀਉ' ਅੰਤਰਰਾਸ਼ਟਰੀ ਮੰਡੀ ਲਈ ਨਵੀਂ ਪੈਕਿੰਗ ਲਾਂਚ
ਵੇਰਕਾ ਦੁੱਧ ਵੱਲੋਂ 'ਪੀਉ' ਅੰਤਰਰਾਸ਼ਟਰੀ ਮੰਡੀ ਲਈ ਨਵੀਂ ਪੈਕਿੰਗ ਲਾਂਚ

By

Published : Oct 31, 2020, 8:20 PM IST

ਅੰਮ੍ਰਿਤਸਰ: ਉੱਤਰੀ ਭਾਰਤ ਦਾ ਪ੍ਰਮੁੱਖ ਸਹਿਕਾਰੀ ਅਦਾਰਾ 'ਵੇਰਕਾ' ਜੋ ਕਿ ਕਰੀਬ 55 ਸਾਲਾਂ ਤੋਂ ਖਪਤਕਾਰਾਂ ਨੂੰ ਚੰਗੀ ਕੁਆਲਟੀ ਦਾ ਦੁੱਧ ਅਤੇ ਦੁੱਧ ਉਤਪਾਦ ਮੁਹੱਇਆ ਕਰਵਾ ਰਿਹਾ ਹੈ, ਨੇ ਆਪਣੇ ਸਵਾਦਿਸ਼ਟ ਦੁੱਧ, ਜੋ ਕਿ ਵੱਖ-ਵੱਖ ਸਵਾਦਾਂ ਵਿੱਚ ਤਿਆਰ ਹੋ ਕੇ ਕੱਚ ਦੀ ਬੋਤਲ ਵਿਚ 'ਪੀਉ' ਦੇ ਨਾਂਅ ਨਾਲ ਵੇਚਿਆ ਜਾ ਰਿਹਾ ਸੀ, ਨੂੰ ਅੰਤਰਰਾਸ਼ਟਰੀ ਮੰਡੀ ਤੱਕ ਪੁੱਜਦਾ ਕਰਨ ਲਈ ਨਵੀਂ ਪੀ.ਪੀ. ਪੈਕਿੰਗ ਵਿੱਚ ਜਾਰੀ ਕੀਤਾ ਹੈ।

ਵੇਰਕਾ ਦੇ ਇਸ ਨਵੇਂ ਉਤਪਾਦ ਨੂੰ ਵੇਰਕਾ ਸਥਿਤ ਪਲਾਂਟ ਵਿੱਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਐਮ ਡੀ. ਕਮਲਦੀਪ ਸਿੰਘ ਸੰਘਾ, ਚੇਅਰਮੈਨ ਨਰਿੰਦਰ ਸਿੰਘ ਵਾਂਸਲ, ਜੀਐਮ ਹਰਮਿੰਦਰ ਸਿੰਘ ਸੰਧੂ ਨੇ ਸਾਂਝੇ ਤੌਰ 'ਤੇ ਬਾਜ਼ਾਰ ਵਿੱਚ ਉਤਾਰਿਆ।

ਵੇਰਕਾ ਦੁੱਧ ਵੱਲੋਂ 'ਪੀਉ' ਅੰਤਰਰਾਸ਼ਟਰੀ ਮੰਡੀ ਲਈ ਨਵੀਂ ਪੈਕਿੰਗ ਜਾਰੀ

ਇਸ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਪੈਕਿੰਗ ਲੰਮੀ ਦੂਰੀ ਤੱਕ ਭੇਜਣ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੇਰਕਾ ਕੋਰੋਨਾ ਸੰਕਟ ਦੇ ਬਾਵਜੂਦ ਪਿਛਲੇ ਸਾਲ ਨਾਲੋਂ 25 ਫੀਸਦੀ ਵੱਧ ਦੁੱਧ ਪ੍ਰੋਸੈਸ ਕਰ ਰਿਹਾ ਹੈ, ਜਿਸ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੀ ਹੈ। ਉਨ੍ਹਾਂ ਦੱਸਿਆ ਕਿ ਇਸਤੋਂ ਪਹਿਲਾਂ ਕੋਰੋਨਾ ਦੌਰਾਨ ਵੇਰਕਾ ਨੇ ਸਰੀਰ ਦੀ ਅੰਦਰੂਨੀ ਤਾਕਤ ਵਧਾਉਣ ਲਈ ਹਲਦੀ ਵਾਲਾ ਦੁੱਧ ਵੀ ਲਾਂਚ ਕੀਤਾ ਸੀ, ਜਿਸ ਨੂੰ ਲੋਕਾਂ ਕੋਲੋਂ ਚੰਗਾ ਹੁੰਗਾਰਾ ਮਿਲਿਆ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਗੇ ਅਕਸ ਵਾਲੇ ਲੋਕਾਂ ਨੂੰ ਸਹਿਕਾਰੀ ਅਦਾਰਿਆਂ ਦੇ ਪ੍ਰਬੰਧ ਵਿਚ ਅੱਗੇ ਲੈ ਕੇ ਆਉਣ, ਤਾਂ ਜੋ ਕਿਸਾਨ ਦਾ ਆਰਥਿਕ ਵਿਕਾਸ ਹੋ ਸਕੇ।

ABOUT THE AUTHOR

...view details