ਪੰਜਾਬ

punjab

ETV Bharat / state

ਵੇਰਕਾ ਦੀ ਸਿਆਸੀ ਪਾਰਟੀਆਂ ਨੂੁੰ ਸਲਾਹ

ਕਾਂਗਰਸ ਵਿਧਾਇਕ ਡਾ: ਵੇਰਕਾ ਨੇ ਕਿਹਾ ਕਿ ਅੱਜ ਮੇਰੇ ਹਲਕੇ ਦੇ ਲੋਕ ਕੋਰੋਨਾ ਮਹਾਮਾਰੀ ਕਾਰਨ ਸੰਕਟ ਵਿੱਚ ਹਨ ਇਸ ਲਈ ਉਨ੍ਹਾਂ ਦੀ ਸਹਾਇਤਾ ਕਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ।ਉਨ੍ਹਾਂ ਨਾਲ ਹੀ ਸਾਰੀਆਂ ਸਿਆਸੀ ਧਿਰਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ।

ਵੇਰਕਾ ਦੀ ਸਿਆਸੀ ਪਾਰਟੀਆਂ ਨੂੁੰ ਸਲਾਹ
ਵੇਰਕਾ ਦੀ ਸਿਆਸੀ ਪਾਰਟੀਆਂ ਨੂੁੰ ਸਲਾਹ

By

Published : May 24, 2021, 5:08 PM IST

ਅੰਮ੍ਰਿਤਸਰ:ਕਾਂਗਰਸ ਦੇ ਵਿਧਾਇਕ ਡਾ: ਰਾਜਕੁਮਾਰ ਵੇਰਕਾ ਨੇ ਹਲਕਾ ਪੱਛਮੀ ਦੇ ਕੋਰੋਨਾ ਪੀੜਤ ਪਰਿਵਾਰਾਂ ਨੂੰ ਰਾਸ਼ਨ ਅਤੇ ਨਕਦੀ ਸਹਾਇਤਾ ਦਿੱਤੀ।ਉਨ੍ਹਾਂ ਨੇ ਕਿਹਾ ਕਿ ਮੇਰੇ ਹਲਕੇ ਦੇ ਲੋਕ ਮੇਰੇ ਪਰਿਵਾਰ ਦੇ ਮੈਂਬਰ ਹਨ। ਉਨ੍ਹਾਂ ਮੀਡੀਆ ਦਾ ਧੰਨਵਾਦ ਕਰਦਿਆਂ ਡਾ: ਵੇਰਕਾ ਨੇ ਕਿਹਾ ਕਿ ਇਹ ਲੋਕ ਘਰ-ਘਰ ਜਾ ਕੇ ਸਾਡੀ ਆਵਾਜ਼ ਪਹੁੰਚਾ ਰਹੇ ਹਨ।ਵੇਰਕਾ ਨੇ ਕਿਹਾ ਕਿ ਮੈਂ ਘਰ-ਘਰ ਜਾ ਰਿਹਾ ਹਾਂ ਅਤੇ ਹਰ ਲੋੜਵੰਦ ਦੇ ਦਰਵਾਜ਼ੇ ਤੇ ਦਸਤਕ ਦੇ ਰਿਹਾ ਹਾਂ ਤਾਂ ਕਿ ਰੋਟੀ ਕਾਰਨ ਕੋਈ ਭੁੱਖਾ ਨਾ ਸੋਵੈ।

ਵੇਰਕਾ ਦੀ ਸਿਆਸੀ ਪਾਰਟੀਆਂ ਨੂੁੰ ਸਲਾਹ

ਉਨ੍ਹਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਕੋਰੋਨਾ ਪੀੜਤਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਵੀ ਵਧਣ ਤੋਂ ਰੋਕਿਆ ਜਾ ਸਕੇ। ਡਾ: ਵੇਰਕਾ ਨੇ ਕਿਹਾ ਕਿ ਅੱਜ ਮੇਰੇ ਹਲਕੇ ਦੇ ਲੋਕ ਕੋਰੋਨਾ ਮਹਾਂਮਾਰੀ ਕਾਰਨ ਸੰਕਟ ਵਿੱਚ ਹਨ ਇਸ ਲਈ ਉਨ੍ਹਾਂ ਦੀ ਸਹਾਇਤਾ ਕਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ।ਡਾ. ਵੇਰਕਾ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਕੌਂਸਲਰਾਂ ਅਤੇ ਸਹਿਯੋਗੀਆਂ ਅਤੇ ਮੀਡੀਆ ਦਾ ਵੀ ਧੰਨਵਾਦ ਕਰਦਾ ਹੈ ਜੋ ਦਿਨ ਰਾਤ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ। ਡਾ: ਰਾਜਕੁਮਾਰ ਵੇਰਕਾ ਨੇ ਆਪਣੇ ਨਿੱਜੀ ਫੰਡ ਵਿਚੋਂ 2500 ਰੁਪਏ ਨਕਦ ਅਤੇ ਇਕ ਮਹੀਨੇ ਦਾ ਰਾਸ਼ਨ ਵੰਡਿਆ

ਇਹ ਵੀ ਪੜੋ:ਬਲੈਕ ਫੰਗਸ ਨਹੀਂ ਕੋਈ ਬਿਮਾਰੀ, ਡਾਕਟਰ ਨੇ ਦਿੱਤੀ ਵਿਸ਼ੇਸ਼ ਜਾਣਕਾਰੀ

ABOUT THE AUTHOR

...view details