ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਰਵਾਨਾ ਹੋ ਗਈ ਹੈ। ਪੀਐੱਮ ਮੋਦੀ ਨੇ ਅਯੁੱਧਿਆ 'ਚ 8 ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵੰਦੇ ਭਾਰਤ ਐਕਸਪ੍ਰੈੱਸ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਭਾਰੀ ਉਤਸ਼ਾਹ ਹੈ। ਰਵਾਨਗੀ ਤੋਂ ਪਹਿਲਾਂ ਟਰੇਨ 'ਚ ਸਫਰ ਕਰਨ ਵਾਲੇ ਲੋਕ ਇਸ ਟਰੇਨ ਨਾਲ ਸੈਲਫੀ ਲੈ ਰਹੇ ਸਨ ਤੇ ਇਸ ਪਲ ਨੂੰ ਆਪਣੇ ਮੋਬਾਇਲ 'ਚ ਕੈਦ ਕਰ ਰਹੇ ਸਨ। ਯਾਤਰੀਆਂ ਮੁਤਾਬਿਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼ਹਿਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਹ ਉਨ੍ਹਾਂ ਲਈ ਇਤਿਹਾਸਕ ਪਲ ਹੈ। ਉਹ ਪਹਿਲੀ ਵਾਰ ਅਜਿਹੀ ਟਰੇਨ 'ਚ ਸਫਰ ਕਰ ਰਹੇ ਹਨ। ਟਰੇਨ ਨੂੰ ਲੈ ਕੇ ਜਾਣ ਵਾਲੇ ਟਰੇਨ ਮੈਨੇਜਰ ਦੇ ਨਾਲ ਯਾਤਰੀ ਆਪਣੇ ਮੋਬਾਈਲ 'ਚ ਫੋਟੋ ਖਿਚਵਾਉਂਦੇ ਨਜ਼ਰ ਆਏ। ਇੰਨਾ ਹੀ ਨਹੀਂ ਹਰ ਵਿਅਕਤੀ ਇਸ ਟਰੇਨ ਨੂੰ ਆਪਣੇ ਮੋਬਾਈਲ 'ਚ ਕੈਦ ਕਰ ਰਿਹਾ ਸੀ।
ਹੁਣ ਦਿੱਲੀ ਜ਼ਿਆਦਾ ਦੂਰ ਨਹੀਂ: ਰੇਲਗੱਡੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦਿੱਲੀ ਜ਼ਿਆਦਾ ਦੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਕਹਾਵਤ ਸੀ ਕਿ ਦਿੱਲੀ ਦੂਰ ਨਹੀਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੰਦੇ ਭਾਰਤ ਟਰੇਨ ਚਲਾ ਕੇ ਇਸ ਕਹਾਵਤ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਦੇ ਨਾਲ-ਨਾਲ ਅੰਮ੍ਰਿਤਸਰ ਵਾਸੀਆਂ ਨੂੰ ਦਿੱਤਾ ਗਿਆ ਵੱਡਾ ਤੋਹਫਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਕਿਹਾ ਉਹ ਕੀਤਾ। ਮੌਦੀ ਦੀ ਅਗਵਾਈ 'ਚ ਦੇਸ਼ ਤਰੱਕੀ ਦੇ ਰਾਹ 'ਤੇ ਹੈ। ਅੱਜ ਦੇਸ਼ ਮਹਾਨ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਦੇ ਚੱਲਣ ਨਾਲ ਲੋਕਾਂ ਦੀ ਯਾਤਰਾ ਆਸਾਨ ਹੋ ਜਾਵੇਗੀ। ਇਸ ਟਰੇਨ 'ਚ ਸਫਰ ਕਰਕੇ ਯਾਤਰੀ ਹਵਾਈ ਸਫਰ ਵਰਗਾ ਆਨੰਦ ਲੈ ਸਕਣਗੇ।
- ਅੱਜ ਪੰਜਾਬ ਨੂੰ ਮਿਲੇਗੀ ਵੰਦੇ ਭਾਰਤ ਟਰੇਨ, ਪ੍ਰਧਾਨ ਮੰਤਰੀ ਮੋਦੀ ਅਯੁੱਧਿਆ ਤੋਂ ਦੇਣਗੇ ਹਰੀ ਝੰਡੀ
- PM Modi In Ayodhya : ਦਲਿਤਾਂ ਦੇ ਘਰ ਜਾ ਸਕਦੇ ਹਨ ਪੀਐਮ ਮੋਦੀ, ਵੰਦੇ ਭਾਰਤ ਐਕਸਪ੍ਰੈਸ ਸਣੇ 8 ਰੇਲਗੱਡੀਆਂ ਕੀਤੀਆਂ ਰਵਾਨਾ
- ਕੈਨੇਡਾ ਅਧਾਰਿਤ ਗੈਂਗਸਟਰ ਲਖਬੀਰ ਲੰਡਾ ਨੂੰ ਭਾਰਤ ਸਰਕਾਰ ਨੇ ਐਲਾਨਿਆ ਅੱਤਵਾਦੀ, ਮੁਹਾਲੀ RPG ਅਟੈਕ 'ਚ ਆਇਆ ਸੀ ਲੰਡਾ ਦਾ ਨਾਮ
- ਪੰਜਾਬ ਦੀ ਝਾਕੀ ਰੱਦ ਹੋਣ ਦੇ ਮਾਮਲੇ 'ਤੇ ਸਿਆਸਤ ਜਾਰੀ, ਹੁਣ ਸੁਨੀਲ ਜਾਖੜ ਨੇ ਸੀਐੱਮ ਮਾਨ 'ਤੇ ਕੀਤਾ ਪਲਟਵਾਰ, ਕਿਹਾ-ਝੂਠੇ ਨੂੰ ਸਭ ਦਿਸਦੇ ਨੇ ਝੂਠੇ