ਪੰਜਾਬ

punjab

ETV Bharat / state

ਅਮਰੀਕਾ ਦੇ ਸਿਨੇਟ ਬੌਬ ਮੀਨੈਂਡੇਜ਼ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ - ਅਮਰੀਕਾ ਦੇ ਸੈਨੇਟ ਬੌਬ ਮੀਨੈਂਡੇਜ਼

ਸ਼ਨੀਵਾਰ ਨੂੰ ਅਮਰੀਕਾ ਦੇ ਸੈਨੇਟ ਬੌਬ ਮੀਨੈਂਡੇਜ਼ ਅਤੇ ਉਨ੍ਹਾਂ ਦੀ ਸੱਤ ਮੈਂਬਰੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਪੱਤਰਕਾਰਾਂ ਨਾਲ ਉਨ੍ਹਾਂ ਗੱਲਬਾਤ ਦੋਰਾਨ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਨਮਾਨ ਵਿੱਚ ਅਮਰੀਕਾ ਦੀ ਸਿਨੇਟ ਇੱਕ ਪ੍ਰਸਤਾਵ ਪੇਸ਼ ਕਰੇਗੀ।

ਫ਼ੋਟੋ

By

Published : Oct 5, 2019, 9:33 PM IST

ਅੰਮ੍ਰਿਤਸਰ: ਸ਼ਨੀਵਾਰ ਨੂੰ ਅਮਰੀਕਾ ਦੀ ਸੈਨੇਟ ਬੌਬ ਮੀਨੈਂਡੇਜ਼ ਅਤੇ ਉਨ੍ਹਾਂ ਦੀ ਸੱਤ ਮੈਂਬਰੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਪੱਤਰਕਾਰਾਂ ਨਾਲ ਉਨ੍ਹਾਂ ਗੱਲਬਾਤ ਦੋਰਾਨ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਨਮਾਨ ਵਿੱਚ ਅਮਰੀਕਾ ਦੀ ਸੈਨੇਟ ਇੱਕ ਪ੍ਰਸਤਾਵ ਪੇਸ਼ ਕਰੇਗੀ।

ਵੀਡੀਓ

ਬੌਬ ਮੀਨੈਂਡੇਜ਼ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਮਰੀਕਾ ਵਿੱਚ ਵੱਸਦੇ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਕਾਫੀ ਅਮਰੀਕੀ ਲੋਕ ਸਿੱਖ ਧਰਮ ਵਿੱਚ ਆਸਥਾ ਰੱਖਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਿੱਖਾਂ ਦੇ ਇਤਿਹਾਸ ਤੋਂ ਜਾਣੂ ਹਨ। ਬੌਬ ਨੇ ਕਿਹਾ ਕਿ ਉਹ ਅਮਰੀਕਾ ਜਾ ਕੇ ਸੈਨੇਟ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਇੱਕ ਮਤਾ ਪਾਸ ਕਰਨਗੇ। ਬੌਬ ਮੀਨੈਂਡੇਜ਼ ਨੇ ਕਿਹਾ ਕਿ ਅਮਰੀਕਾ ਵਿੱਚ ਸਭ ਤੋ ਵੱਡਾ ਹਥਿਆਰ ਸਿੱਖਿਆ ਹੈ, ਜਿਸ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਅਤੇ ਅੱਜ ਦੀ ਤਰੀਕ ਵਿੱਚ ਸਿੱਖਿਆ ਉਨ੍ਹਾਂ ਦਾ ਸੱਭ ਤੋਂ ਵੱਡਾ ਹਥਿਆਰ ਹੈ।

ਅਮਰੀਕਾ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਪਗੜੀ ਬੰਨਣ ਵਾਲੇ ਉਨ੍ਹਾਂ ਤੋਂ ਵੱਖਰੇ ਹਨ। ਨਸਲੀ ਹਮਲੇ 'ਤੇ ਬੋਲਦਿਆਂ ਬੌਬ ਨੇ ਕਿਹਾ ਕਿ ਕਾਨੂੰਨ ਨਾਲ ਇਸ ਨੂੰ ਕਿਸੇ ਦੇ ਦਿਲ ਵਿੱਚੋਂ ਮਿਟਾਇਆ ਨਹੀਂ ਜਾ ਸਕਦਾ, ਪਰ ਸਿੱਖਿਆ ਨਾਲ ਜ਼ਰੂਰ ਖ਼ਤਮ ਕੀਤਾ ਜਾ ਸਕਦਾ ਹੈ। ਨਸਲੀ ਹਮਲੇ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾ ਰਿਹਾ ਹੈ ਅਤੇ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੇ ਨਾਲ ਜੁਰਮਾਨਾ ਵੀ ਕੀਤਾ ਜਾਂਦਾ ਹੈ। ਹਾਲ ਹੀ ਦੇ ਦਿਨਾ ਵਿੱਚ ਅਮਰੀਕਾ ਵਿੱਚ ਮਾਰੇ ਗਏ ਸਿੱਖ ਅਫਸਰ ਸੰਦੀਪ ਧਾਲੀਵਾਲ ਬਾਰੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਸੰਦੀਪ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਨ।

ABOUT THE AUTHOR

...view details