ਅੰਮ੍ਰਿਤਸਰ:ਬੀਤੇ ਦਿਨੀ ਕਰਨਾਲ ਅਤੇ ਅੰਮ੍ਰਿਤਸਰ ਵਿਖੇ ਕਿਸਾਨ ਜੱਥੇਬੰਦੀਆਂ 'ਤੇ ਹੋਏ ਲਾਠੀਚਾਰਜ ਅਤੇ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੀ 2 ਘੰਟੇ ਬੰਦ ਦੀ ਕਾਲ ਦਿੱਤੀ ਗਈ ਹੈ। ਜਿਸਦੇ ਚੱਲਦੇ 12 ਤੋਂ 2 ਵਜੇ ਦੁਪਿਹਰ ਤੱਕ ਅੰਮ੍ਰਿਤਸਰ ਜਲੰਧਰ ਹਾਈਵੇ ਅਲਫਾ ਵਨ ਤੋਂ ਜਾਮ ਕੀਤਾ ਗਿਆ। ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਵੀ ਧਰਨਾ ਲਗਾ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਅਨੌਖਾ ਪ੍ਰਦਰਸਨ - ਭੰਡਾਰੀ ਬ੍ਰਿਜ
ਸੰਯੁਕਤ ਕਿਸਾਨ ਮੋਰਚੇ ਵੱਲੋਂ ਅੰਮ੍ਰਿਤਸਰ ਵਿਖੇ 12 ਤੋਂ 2 ਤੱਕ ਬੰਦ ਦੀ ਕਾਲ ਤਹਿਤ ਅੰਮ੍ਰਿਤਸਰ ਦੇ ਅਲਫ਼ਾ ਵਨ ਅਤੇ ਭੰਡਾਰੀ ਬ੍ਰਿਜ 'ਤੇ 2 ਘੰਟੇ ਬੰਦ ਦੀ ਕਾਲ ਦੇ ਚੱਲਦਿਆਂ ਟ੍ਰੈਫਿਕ ਬੰਦ ਰਹੀ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮਹਿਤਾਬ ਸਿੰਘ ਸਿਰਸਾ ਅਤੇ ਹੋਰ ਆਗੂਆ ਦਾ ਕਹਿਣਾ ਸੀ। ਕਿ ਕਿਸਾਨ ਅੰਦੋਲਨ ਨੂੰ ਲੈ ਕੇ ਸਰਕਾਰ ਦੇ ਇਹ ਢੰਗ ਠੀਕ ਨਹੀ ਹੈ। ਕਿਉਕਿ ਹਰ ਵਾਰ ਸਾਂਤਮਈ ਢੰਗ ਨਾਲ ਧਰਨੇ 'ਤੇ ਬੈਠੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ। ਜਿਸ ਵਿੱਚ ਕਿਸਾਨ ਜਖ਼ਮੀ ਹੋ ਰਹੇ ਹਨ।
ਜਿਸਦੇ ਵਿਰੋਧ ਵਿੱਚ 2 ਘੰਟੇ ਬੰਦ ਦੀ ਕਾਲ ਦਿੱਤੀ ਗਈ। ਬੀਤੇ ਦਿਨੀ ਖੱਟੜ ਸਰਕਾਰ ਦੇ ਆਦੇਸ਼ਾਂ 'ਤੇ ਕਰਨਾਲ ਵਿਖੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ। ਉਸ ਤੋਂ ਬਾਅਦ ਅੰਮ੍ਰਿਤਸਰ ਵਿਖੇ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨਾਲ ਧੱਕਾ ਕੀਤਾ ਗਿਆ। ਕਿਸਾਨ ਆਗੂਆ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸਦੇ ਚੱਲਦੇ ਅਸੀ ਬੰਦ ਦੀ ਕਾਲ ਦਿੱਤੀ ਹੈ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾ ਕਰੇ।
ਇਹ ਵੀ ਪੜ੍ਹੋ:-ਕਿਸਾਨਾਂ 'ਤੇ ਲਾਠੀਚਾਰਜ ਦੇ ਵਿਰੋਧ ‘ਚੋਂ ਮਾਨਸਾ-ਬਠਿੰਡਾ ਹਾਈਵੇਅ ਜਾਮ