ਪੰਜਾਬ

punjab

ETV Bharat / state

Nitin Gadkari Amritsar Visit : ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਆਉਣਗੇ ਅੰਮ੍ਰਿਤਸਰ, ਦਿੱਲੀ-ਕੱਟੜਾ ਹਾਈਵੇ ਦੇ ਨਰੀਖਣ ਮਗਰੋਂ ਸੱਚਖੰਡ ਵਿਖੇ ਟੇਕਣਗੇ ਮੱਥਾ - SGPC

ਗੁਰੂ ਨਗਰੀ ਅੰਮ੍ਰਿਤਸਰ ਦਾ ਭਲਕੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ( Nitin Gadkari ) ਦੌਰਾ ਕਰਨਗੇ। ਇਸ ਦੌਰੇ ਦੌਰਾਨ ਜਿੱਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ ਉੱਥੇ ਹੀ ਦਿੱਲੀ-ਕੱਟੜਾ ਹਾਈਵੇ ਦਾ ਨਰੀਖਣ ਵੀ ਕਰਨਗੇ। ਇਸ ਤੋਂ ਉਹ ਬਾਅਦ ਵਾਹਘਾ ਬਾਰਡਰ ਉੱਤੇ ਰਿਟਰੀਟ ਸੈਰੇਮਨੀ ਵਿੱਚ ਵੀ ਹਿੱਸਾ ਲੈਣਗੇ।

Union Transport  Minister Nitin Gadkari will visit Amritsar tomorrow
Nitin Gadkari will Amritsar visit : ਕੇਂਦਰੀ ਮੰਤਰੀ ਨਿਤਿਨ ਗਡਕਰੀ ਭਲਕੇ ਕਰਨਗੇ ਅੰਮ੍ਰਿਤਸਰ ਦਾ ਦੌਰਾ, ਦਿੱਲੀ-ਕੱਟੜਾ ਹਾਈਵੇ ਦੇ ਨਰੀਖਣ ਮਗਰੋਂ ਸੱਚਖੰਡ ਵਿਖੇ ਟੇਕਣਗੇ ਮੱਥਾ

By ETV Bharat Punjabi Team

Published : Oct 18, 2023, 4:09 PM IST

Updated : Oct 19, 2023, 10:10 AM IST

ਅੰਮ੍ਰਿਤਸਰ:ਅੱਜਦੇਸ਼ ਦੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Transport Minister Nitin Gadkari) ਗੁਰੂ ਨਗਰੀ ਅੰਮ੍ਰਿਤਸਰ ਦੇ ਦੌਰੇ ਲਈ ਪਹੁੰਚਣਗੇ। ਇਸ ਮੌਕੇ ਟਰਾਂਸਪੋਰਟ ਮੰਤਰੀ ਸਭ ਤੋਂ ਪਹਿਲਾਂ ਬਹੁ-ਉਮੀਦੀ ਪ੍ਰਾਜੈਕਟ ਦਿੱਲੀ ਤੋਂ ਕਟੜਾ ਲਈ ਬਣ ਰਹੇ ਐਕਸਪ੍ਰੈੱਸ ਵੇਅ ਦਾ ਨਿਰੀਖਣ (Inspection of expressway) ਕਰਨਗੇ। ਇਸ ਮੌਕੇ ਨਿਤਿਨ ਗਡਕਰੀ ਐਕਸਪ੍ਰੈੱਸ ਵੇਅ ਦਾ ਕੰਮ ਕਰਵਾ ਰਹੇ ਅਧਿਕਾਰੀਆਂ ਨਾਲ ਵੀ ਕੰਮ ਦੀ ਗਤੀ ਸਬੰਧੀ ਗੱਲਬਾਤ ਕਰ ਸਕਦੇ ਹਨ। ਦੱਸ ਦਈਏ ਇਸ ਐਕਸਪ੍ਰੈੱਸ ਵੇਅ ਦਾ ਕਿਸਾਨਾਂ ਵੱਲੋਂ ਕਈ ਵਾਰ ਵਿਰੋਧ ਵੀ ਕੀਤਾ ਗਿਆ ਹੈ। ਕਿਸਾਨਾਂ ਦਾ ਇਲਜ਼ਾਮ ਹੈ ਕਿ ਰੋਡ ਲਈ ਉਨ੍ਹਾਂ ਦੀ ਜ਼ਮੀਨ ਨੂੰ ਐਕਵਾਇਰ ਤਾਂ ਕਰ ਲਿਆ ਗਿਆ, ਪਰ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਮੰਤਰੀ ਨਿਤਿਨ ਗਡਕਰੀ ਅੰਮ੍ਰਿਤਸਰ ਵਿੱਚ ਮੀਡੀਆ ਨੂੰ ਵੀ ਸੰਬੋਧਨ ਕਰਨਗੇ ਅਤੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ।

ਸੱਚਖੰਡ ਵਿਖੇ ਟੇਕਣਗੇ ਮੱਥਾ:ਆਪਣੇ ਦੌਰੇ ਦੌਰਾਨ ਦੇਸ਼ ਦੇ ਟਰਾਂਸਪੋਰਟ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਤੋਂ ਇਲਾਵਾ ਉਹ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕਰਨਗੇ। ਨਿਤਿਨ ਗਡਕਰੀ ਦੀ ਆਮਦ ਸਬੰਧੀ ਐੱਸਜੀਪੀਸੀ (SGPC) ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਦੇ ਇਸ ਅਹਿਮ ਦੌਰੇ ਦੌਰਾਨ ਸੁਰੱਖਿਆ ਦੇ ਵੀ ਕਰੜੇ ਪ੍ਰਬੰਧ ਕੀਤੇ ਗਏ ਹਨ।

ਵਾਹਗਾ ਬਾਰਡਰ ਜਾਣਗੇ ਕੇਂਦਰੀ ਮੰਤਰੀ:ਜਾਣਕਾਰੀ ਮੁਤਾਬਿਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Transport Minister Nitin Gadkari ) ਅੱਜ ਸ਼ਾਮ ਨੂੰ ਆਪਣੇ ਦੌਰੇ ਦੌਰਾਨ ਅਟਾਰੀ ਵਿਖੇ ਬੀਐਸਐੱਫ ਦੀ ਰਿਟਰੀਟ ਸੈਰੇਮਨੀ ਵੀ ਵੇਖਣਗੇ। ਇਸ ਮੌਕੇ ਕੈਬਿਨਟ ਮੰਤਰੀ ਨਿਤਿਨ ਗਡਕਰੀ ਵੱਲੋ ਬੀਐੱਸਐੱਫ ਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਰਡਰ ਉੱਤੇ ਨਸ਼ੇ ਦੀ ਆਮਦ ਉੱਤੇ ਵੀ ਬੀਐੱਸਐੱਫ ਅਧਿਕਾਰੀਆਂ ਨਾਲ ਕੇਂਦਰੀ ਮੰਤਰੀ ਚਰਚਾ ਕਰ ਸਕਦੇ ਹਨ। ਨਿਤਿਨ ਗਡਕਰੀ ਦਾ ਇਹ ਦੌਰਾ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਦੌਰੇ ਉੱਤੇ ਵਿਰੋਧੀਆਂ ਦੀ ਵੀ ਤਿੱਖੀ ਨਜ਼ਰ ਬਣੇ ਰਹਿਣ ਦੀ ਉਮੀਦ।

Last Updated : Oct 19, 2023, 10:10 AM IST

ABOUT THE AUTHOR

...view details