ਅੰਮ੍ਰਿਤਸਰ: ਭਾਜਪਾ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Union Minister Gajender Singh Shekhawat) ਪਿਛਲੇ ਦਿਨੀਂ ਅੰਮ੍ਰਿਤਸਰ ਦੇ ਨਿੱਜੀ ਦੌਰੇ ’ਤੇ ਸਨ। ਇਸ ਮੌਕੇ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਅਤੇੇ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਹੈ। ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਬੇਅਦਬੀਆਂ ਅਤੇ ਬੰਬ ਬਲਾਸਟ ਦੀਆਂ ਘਟਨਾਵਾਂ ਇਸ ਦਾ ਜ਼ਿੰਦਾ ਜਾਗਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਇਹ ਉਹ ਪੰਜਾਬ ਸੀ ਜੋ ਕਿ ਇੱਕ ਨੰਬਰ ਦਾ ਸੂਬਾ ਸੀ ਅਤੇ ਦੇਸ਼ ਦੇ ਅੰਨ ਭੰਡਾਰ ਭਰਨ ਵਾਸਤੇ ਸਭ ਤੋਂ ਅਹਿਮ ਯੋਗਦਾਨ ਪੰਜਾਬ ਨੇ ਪਾਇਆ ਸੀ ਅੱਜ ਉਨ੍ਹਾਂ ਨੂੰ ਇਹ ਕਹਿਣ ਵਿੱਚ ਕਾਫੀ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਹੁਣ 34ਵੇਂ ਨੰਬਰ ’ਤੇ ਪਹੁੰਚ ਚੁੱਕਾ ਹੈ। ਇਸ ਦੌਰਾਨ ਜੋ ਲੁਧਿਆਣੇ ਵਿੱਚ ਬੰਬ ਬਲਾਸਟ ਹੋਇਆ ਉਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਨਾਲ ਹੀ ਜ਼ਖ਼ਮੀ ਲੋਕਾਂ ਜਲਦ ਸਿਹਤਜਾਬ ਹੋ ਦੀ ਅਰਦਾਸ ਵੀ ਕੀਤੀ ਹੈ।
ਪੰਜਾਬ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਹੁਣ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਉੱਥੇ ਹੀ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅੰਮ੍ਰਿਤਸਰ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਡੇਰਾ ਬਿਆਸ ਦੇ ਮੁਖੀ ਦੇ ਨਾਲ ਮੁਲਾਕਾਤ ਕੀਤੀ ਗਈ। ਬੇਸ਼ੱਕ ਉਨ੍ਹਾਂ ਵੱਲੋਂ ਇਹ ਮੁਲਾਕਾਤ ਆਪਣੀ ਨਿੱਜੀ ਮੁਲਾਕਾਤ ਦੱਸੀ ਗਈ ਪਰ ਇਸ ਦੇ ਕਈ ਸਿਆਸੀ ਪਹਿਲੂ ਵੀ ਵੇਖੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਚੋਣ ਲੜ ਸਕਦੇ ਹਨ ਇਸਦੇ ਸੰਕੇਤ ਕੇਂਦਰ ਸਰਕਾਰ ਦੇ ਆਹਲਾ ਆਗੂਆਂ ਵੱਲੋਂ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਹੀ ਬੇਅਦਬੀਆਂ ਦਾ ਦੌਰ ਜਾਰੀ ਹੈ ਅਤੇ ਇਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਨਾਲ ਤਾਲੁਕਾਤ ਰੱਖ ਸਕਦੇ ਹਾਂ ਕਿਉਂਕਿ ਬੀਤੇ ਸਮੇਂ ਜੋ ਬਰਗਾੜੀ ਦੇ ਵਿੱਚ ਵੀ ਬੇਅਦਬੀ ਹੋਈ ਸੀ ਉਸਦੇ ਤਾਰ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਸਨ।