ਅੰਮ੍ਰਿਤਸਰ:ਕੇਂਦਰੀ ਸਿੱਖਿਆ ਰਾਜ ਮੰਤਰੀ ਡਾਕਟਰ ਸੁਭਾਸ਼ ਸਰਕਾਰ (Union Minister of State for Education Dr. Subhash Sarkar) ਵੱਲੋਂ ਆਈ.ਆਈ.ਐੱਮ. ਅੰਮ੍ਰਿਤਸਰ (I.I.M. Amritsar) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾ ਸਵਾਗਤ ਸੰਸਥਾਨ ਦੇ ਡਾਇਰੈਕਟਰ ਡਾਕਟਰ ਨਾਗਾਰਜੁਨ ਰਾਮਾਮੂਰਤੀ (Director Dr. Nagarjuna Ramamurthy) ਵੱਲੋਂ ਕੀਤਾ ਗਿਆ। ਮਾਨਯੋਗ ਮੰਤਰੀ ਵੱਲੋਂ ਆਈ.ਆਈ.ਐੱਮ. ਵਿੱਚ ਇੱਕ ਰੀਵਿਊ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੂੰ ਅਦਾਰੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਡਾਕਟਰ ਸੁਭਾਸ਼ ਸਰਕਾਰ ਨੇ ਕਿਹਾ ਕਿ ਆਈ.ਆਈ.ਐੱਮ. ਵਰਗੇ ਅਦਾਰੇ ਸਿੱਖਿਆ ਦੇ ਖੇਤਰ (Field of education) ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ (Central Government) ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ (Reforms in the field of education by the Central Government) ਲਈ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕੀਤਾ ਗਿਆ ਹੈ, ਜੋ ਕਿ ਇੱਕ ਮਹੱਤਵਪੂਰਨ ਉਪਰਾਲਾ ਹੈ। ਸੁਭਾਸ਼ ਸਰਕਾਰ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਦਾ ਵਿਜ਼ਨ ਹੈ।