ਅੰਮ੍ਰਿਤਸਰ: ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅੰਮ੍ਰਿਤਸਰ ਫੇਰੀ ਉੱਤੇ ਪੁੱਜੇ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਐਤਵਾਰ ਨੂੰ ਹੋਣ ਜਾ ਰਹੇ ਬੀਐਸਐਫ ਦੇ ਸਥਾਪਨਾ ਦਿਵਸ ਦੇ ਉਪਲਕਸ਼ ਨੂੰ ਲੈ ਕੇ ਅੰਮ੍ਰਿਤਸਰ ਪੁੱਜਾ ਹਾਂ। ਉਨ੍ਹਾਂ ਕਿਹਾ ਕਿ ਅੱਜ ਮੈਂ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲੈਣ ਲਈ ਪੁੱਜਾ ਹਾਂ ਮੈਨੂੰ ਬੜੀ ਆਸ ਸੀ ਕਿ ਮੈਂ ਅੰਮ੍ਰਿਤਸਰ ਜਾ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਵਾਂ।
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਨਿਤਿਆਨੰਦ ਨੇ ਕਿਹਾ ਕਿ ਪਹਿਲਾਂ ਵੀ ਦੋ ਵਾਰ ਇੱਥੇ ਆ ਚੁੱਕੇ ਹਨ। ਅੱਜ ਗੁਰੂ ਸਾਹਿਬ ਨੇ ਮੈਨੂੰ ਆਪਣੇ ਦਰਸ਼ਨ ਲਈ ਬੁਲਾਇਆ, ਮੇਰਾ ਜੀਵਨ ਸਫਲ ਹੋ ਗਿਆ। ਉਨ੍ਹਾਂ ਕਿਹਾ ਕਿ ਆਪਣੇ ਗੁਰੂਆਂ ਦੇ ਬਲਿਦਾਨ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਮਾਤਾ ਗੁਜਰੀ ਦੇ ਲਾਲ ਕਿਸ ਤਰ੍ਹਾਂ ਦੁਸ਼ਮਣ ਦੀਵਾਰ ਵਿੱਚ ਚਿਣਨ ਲਈ ਲੈ ਕੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਸਮੇਂ ਆਈਆਂ ਤੇ ਹਸਦੇ ਹਸਦੇ ਗੁਰੁ ਸਾਹਿਬ ਨੇ ਬਲਿਦਾਨ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਲਿਦਾਨ ਨੂੰ ਨਵਾਂ ਸੰਦੇਸ਼ ਦੇ ਕੇ ਗਿਆ। ਇਸ ਦਿਨ ਨੂੰ ਅਸੀਂ ਬਾਲਵੀਰ ਦਿਵਸ ਵੀ ਦੇ ਰੂਪ ਵਿਚ ਮਨਾਉਂਦੇ ਹਾਂ।
ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇਸ਼ ਇਸ ਦਿਨ ਨੂੰ ਬਾਲ ਸਾਹਿਬ ਦਿਵਸ ਦੇ ਰੂਪ ਵਿੱਚ ਯਾਦ ਕਰਦਾ ਹੈ ਅਤੇ ਆਉਣ ਵਾਲੇ ਸਮੇ ਵਿੱਚ ਭਾਰਤ ਦੇ ਹਰੇਕ ਬੱਚੇ ਨੂੰ ਵੀਰ ਬਣਾਏਗਾ। ਉਨ੍ਹਾਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਦੇ ਦਰਸ਼ਨ ਦੇ ਨਾਲ ਉਨ੍ਹਾਂ ਦੀਆ ਭਾਵਨਾਵਾਂ ਦੇ ਨਾਲ ਗੁਰੂਆਂ ਦੇ ਬਲਿਦਾਨ ਨੂੰ ਲੈਕੇ ਗੁਰੂ ਨਾਨਕ ਦੇ ਸੰਦੇਸ਼ ਨੂੰ ਲੈ ਕੇ ਥੋੜ੍ਹਾ ਬਹੁਤ ਬਦਕਿਸਮਤੀ ਰਹੀ ਹੈ। ਦੇਸ਼ ਦੇ ਬਟਵਾਰੇ ਦੇ ਕਾਰਨ ਸਾਡੇ ਕੁੱਝ ਮਹੱਤਵਪੂਰਨ ਸਥਾਨ ਪੜੋਸੀ ਦੇਸ਼ ਵਿੱਚ ਰਹਿ ਗਏ ਵਿੱਚ ਰਹਿ ਗਏ ਹਨ, ਪਰ ਅੱਜ ਉਸਦੇ ਮੱਹਤਵ ਨੂੰ ਸਮਝਦੇ ਹੋਏ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਉਸ ਗੁਰੁ ਨਾਨਕ ਦੇਵ ਜੀ ਦੇ ਜਨਮ ਸਥਾਨ ਉੱਤੇ ਸਾਲ ਵਿਚ ਦੋ ਵਾਰ ਮੱਥਾ ਟੇਕਣ ਲਈ ਜਾਂਦੇ ਹਨ ਅਤੇ ਜਿੱਥੇ ਅਸੀ ਆਏ ਹਾਂ ਗੁਰੁ ਗੋਬਿੰਦ ਸਾਹਿਬ ਜੀ ਦਾ ਉੱਥੇ ਜਨਮ ਸਥਾਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਕਦੇ ਵੀ ਦੋ ਵਿਜ਼ਟਰ ਵੀਜ਼ਾ ਜਾਂ ਦੇ ਬਲਿਦਾਨ ਨੂੰ ਭੁਲਾ ਨਹੀ ਸਕਦਾ ਹੈ। ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਸਾਡਾ ਦੇਸ਼ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਅਸੀਂ ਬੜੇ ਭਾਗਸ਼ਾਲੀ ਹਨ ਕਿ ਇਸ ਦੇਸ਼ ਵਿਚ ਪੈਦਾ ਹੋਏ ਹਾਂ।
ਇਹ ਵੀ ਪੜ੍ਹੋ:ਭਾਈ ਵੀਰ ਸਿੰਘ ਦੇ 150 ਜਨਮ ਦਿਹਾੜਾ, ਚੀਫ ਖਾਲਸਾ ਦੀਵਾਨ ਵੱਲੋਂ ਕੱਢਿਆ ਨਗਰ ਕੀਰਤਨ