ਅੰਮ੍ਰਿਤਸਰ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਫੇਰੀ 'ਤੇ ਪੁੱਜੇ। ਇਸ ਮੌਕੇ ਉਨ੍ਹਾਂ ਵੱਲੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਮੱਥਾ ਟੇਕਿਆ ਗਿਆ। ਇਸੇ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਘਰ ਅਸ਼ੀਰਵਾਦ ਲੈਣ ਲਈ ਪੁੱਜਿਆ ਹਾਂ।
ਇਸ ਮੌਕੇ ਕਿਹਾ ਕਿ ਅਜ ਚੋਣ ਪ੍ਰਚਾਰ ਮੌਕੇ ਅੰਮ੍ਰਿਤਸਰ ਦਾ ਬੀਜੇਪੀ ਵਰਕਰਾਂ ਅਤੇ ਆਗੂਆ ਨਾਲ ਨਾਸ਼ਤਾ ਕਰਦਿਆਂ ਅੰਮ੍ਰਿਤਸਰ ਕੁਲਚੇ ਦਾ ਆਨੰਦ ਲਵਾਂਗੇ।ਰਵਨੀਤ ਸਿੰਘ ਬਿੱਟੂ ਦੇ ਸਵਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਵਾਈ ਜਹਾਜ ਰਾਹੀਂ ਪਹੁੰਚਣ ਦੇ ਤੰਜ 'ਤੇ ਉਹਨਾ ਕਿਹਾ ਕਿ ਪਹਿਲਾ ਵੀ ਇਹ ਗਲਤੀ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਸੀ ਜਿਸਦੇ ਖਮਿਆਜਾ ਪੰਜਾਬ ਨੇ ਭੁਗਤਿਆ ਸੀ।
ਕਾਂਗਰਸੀ ਆਗੂਆ 'ਤੇ ਈ. ਡੀ. ਦੀ ਰੇਡ 'ਤੇ ਉਹਨਾਂ ਕਿਹਾ ਕਿ ਇਹ ਇਕ ਕਾਨੂੰਨੀ ਪ੍ਰਕ੍ਰਿਆ ਹੈ ਜਿਸਦੇ ਚਲਦੇ ਜੇਕਰ ਕਿਸੇ ਦੇ ਘਰ ਈ. ਡੀ ਰੇਡ ਹੁੰਦੀ ਹੈ ਤਾਂ ਇਸ ਵਿਚ ਬੀਜੇਪੀ ਸਰਕਾਰ ਦੀ ਕੋਈ ਵੀ ਮੰਸਾ ਨਹੀ, ਜੋ ਕਰਦਾ ਹੈ, ਉਹ ਭਰਦਾ ਹੈ। ਇਸ ਲਈ ਇਸ ਵਾਰ ਪੰਜਾਬ ਦੇ ਲੋਕ ਇਸ ਲਾਰੇਬਾਜ ਸਰਕਾਰ ਨੂੰ ਛੱਡ ਬੀਜੇਪੀ ਨੂੰ ਵੋਟ ਪਾਉਣਗੇ ਅਤੇ ਪੰਜਾਬ ਵਿਚ ਬੀਜੇਪੀ ਬਹੁਮਤ ਨਾਲ ਜਿੱਤੇਗੀ।
ਉਨ੍ਹਾਂ ਕਿਹਾ ਪੀਐਮ ਦੀ ਸੁਰੱਖਿਆ ਦੇ ਵਿੱਚ ਹੋਈ ਚੂਕ ਨੂੰ ਲੈ ਕੇ ਇਕ ਮਿਜਸਟ੍ਰੇਟ ਇੰਦੂ ਬਾਲਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹੁਣ ਜੋ ਵੀ ਪ੍ਰੋਗਰਾਮ ਹੋਣਗੇ ਦਿੱਲੀ ਤੋਂ ਉਸਦਾ ਵੇਰਵਾ ਬਣੇਗਾ, ਉਨ੍ਹਾਂ ਕਿਹਾ ਕਿ ਸਰਕਾਰ ਭਾਜਪਾ ਦੀ ਹੀ ਬਣੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਅਸੀਂ ਜਲੰਧਰ ਵਿਖੇ ਆਪਣਾ ਘੋਸ਼ਣਾ ਪੱਤਰ ਜਾਰੀ ਕਰਨ ਜਾ ਰਹੇ ਹਾਂ ਉਸ ਵਿਚ ਬੇਅਦਬੀਆਂ ਦਾ ਮੁੱਦਾ ਵੀ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ:ਪੰਜਾਬ ਪਹੁੰਚਦੇ ਹੀ ਅਰਵਿੰਦ ਕੇਜਰੀਵਾਲ ਦਾ ਵੱਡਾ ਧਮਾਕਾ !