ਅੰਮ੍ਰਿਤਸਰ :ਅੰਮ੍ਰਿਤਸਰ ਵਿੱਚ ਮਨਪ੍ਰੀਤ ਸਿੰਘ ਮਨੀ ਨਾਂ ਦਾ ਨੌਜਵਾਨ ਆਪਣੀ ਭੈਣ ਨੂੰ ਉਸਦੇ ਸਹੁਰੇ ਮਿਲਣ ਗਿਆ ਅਤੇ ਇਸ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਅਤੇ ਇੱਕ ਗੋਲੀ ਨੌਜਵਾਨ ਦੀ ਲੱਤ ਵਿੱਚ ਲੱਗੀ ਹੈ। ਇਸ ਨਾਲ ਉਹ ਬੁਰੀ ਤਰੀਕੇ ਨਾਲ ਜ਼ਖਮੀ ਹੋ ਗਿਆ ਤੇ ਉਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।
Firing at The Youth : ਆਪਣੀ ਭੈਣ ਨੂੰ ਮਿਲਣ ਗਏ ਨੌਜਵਾਨ 'ਤੇ ਅਣਪਛਾਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ - ਨੌਜਵਾਨ ਨੂੰ ਮਾਰੀਆਂ ਗੋਲੀਆਂ
ਅੰਮ੍ਰਿਤਸਰ ਵਿੱਚ ਇਕ ਨੌਜਵਾਨ ਉੱਤੇ ਅਣਪਛਾਤਿਆਂ (Firing at The Youth) ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਨੌਜਵਾਨ ਫਾਇਰਿੰਗ ਦੌਰਾਨ ਜ਼ਖਮੀ ਹੋ ਗਿਆ ਹੈ।
Published : Oct 9, 2023, 10:35 PM IST
ਨੌਜਵਾਨ ਗੰਭੀਰ ਜ਼ਖਮੀ :ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਖਮੀ ਨੌਜਵਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਮਿਲਣ ਵਾਸਤੇ ਗਿਆ ਸੀ। ਇਸ ਦੌਰਾਨ ਮੋਟਰਸਾਈਕਲਾਂ ਉੱਤੇ ਸਵਾਰ ਹੋ ਕੇ 9 ਤੋਂ 10 ਨੌਜਵਾਨ ਉੱਥੇ ਆਏ ਅਤੇ ਉਹਨਾਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇੱਕ ਗੋਲੀ ਉਸਦੀ ਲੱਤ ਵਿੱਚ ਜਾ ਵੱਜੀ ਜਿਸ ਤੋਂ ਬਾਅਦ ਕਿ ਉਹ ਬੁਰੀ ਤਰੀਕੇ ਨਾਲ ਜਖਮੀ ਹੋ ਗਿਆ। ਜਖਮੀ ਨੌਜਵਾਨ ਨੇ ਦੱਸਿਆ ਕਿ ਜਿਨਾਂ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਉਹ ਕਿਸੇ ਵੀ ਨੌਜਵਾਨ ਨੂੰ ਨਹੀਂ ਜਾਣਦਾ ਉਹ ਸਿਰਫ ਆਪਣੀ ਭੈਣ ਦੇ ਘਰ ਉਹਨਾਂ ਨੂੰ ਮਿਲਣ ਵਾਸਤੇ ਆਇਆ ਸੀ ਅਤੇ ਜਦੋਂ ਗਲੀ ਦੇ ਬਾਹਰ ਖੜਾ ਸੀ ਤਾਂ ਉਸ ਸਮੇਂ ਉਸ ਦੇ ਉੱਪਰ ਅਣਪਛਾਤੇ ਨੌਜਵਾਨਾਂ ਨੇ ਹਮਲਾ ਕੀਤਾ ਹੈ।
ਦੂਜੇ ਪਾਸੇ ਜਗਤਾਰ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਦਾ ਸਾਲਾ ਉਹਨਾਂ ਦੇ ਘਰ ਆਇਆ ਸੀ ਤਾਂ ਇਸ ਦੌਰਾਨ ਭਿੜੀ ਨਾਮਕ ਨੌਜਵਾਨ ਤੇ ਸ਼ਾਂਗਾ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਗਲੀ ਵਿੱਚ ਆ ਕੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ।
- Three found Dead in Munirka: ਦਿੱਲੀ ਦੇ ਮੁਨੀਰਕਾ 'ਚ ਇਕ ਘਰ 'ਚੋਂ ਤਿੰਨ ਲਾਸ਼ਾਂ ਮਿਲਣ ਤੋਂ ਬਾਅਦ ਮੱਚਿਆ ਹੜਕੰਪ, ਤਿੰਨਾਂ ਦੇ ਕੱਟੇ ਹੋਏ ਸੀ ਗੁੱਟ
- Pak Weapons Kolkata Museum: ਕੋਲਕਾਤਾ ਦੇ ਮਿਊਜ਼ੀਅਮ 'ਚ ਰੱਖੇ ਜਾਣਗੇ ਪਾਕਿਸਤਾਨ ਦੇ ਸਮਰਪਣ ਕੀਤੇ ਹਥਿਆਰ
- Gangster Deepak Mann Murder Case: ਜੇਲ 'ਚ ਬੰਦ ਮੋਨੂੰ ਡਾਗਰ ਨੇ ਕਰਵਾਇਆ ਸੀ ਗੈਂਗਸਟਰ ਦੀਪਕ ਮਾਨ ਦਾ ਕਤਲ, ਗੋਲਡੀ ਬਰਾੜ ਨੇ ਦਿੱਤੀ ਸੀ 50 ਲੱਖ ਦੀ ਸੁਪਾਰੀ
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇੰਦਰਾ ਕਲੋਨੀ ਬੰਗਲਾ ਬਸਤੀ ਇਲਾਕੇ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ ਹੈ ਅਤੇ ਫਿਲਹਾਲ ਜ਼ਖਮੀ ਨੌਜਵਾਨ ਦੇ ਬਿਆਨ ਪੁਲਿਸ ਵੱਲੋਂ ਕਲਮਬੰਦ ਕੀਤੇ ਜਾ ਰਹੇ ਹਨ ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚੋਂ ਪਤਾ ਪੁੱਛਣ ਤੇ ਪਤਾ ਲੱਗਾ ਹੈ ਕਿ ਨੌ ਦੇ ਕਰੀਬ ਨੌਜਵਾਨ ਉੱਥੇ ਪਹੁੰਚੇ ਸਨ ਤੇ ਉਹਨਾਂ ਵੱਲੋਂ ਗੋਲੀਆਂ ਚਲਾਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।