ਪੰਜਾਬ

punjab

ETV Bharat / state

Loot In Amritsar: ਅਣਪਛਾਤੇ ਲੁਟੇਰਿਆਂ ਨੇ ਦਾਤਰਾਂ ਨਾਲ ਹਮਲਾ ਕਰਕੇ ਕਬਾੜੀ ਵਾਲੇ ਤੋਂ ਖੋਹਿਆ ਸਕੂਟਰ ਤੇ ਨਕਦੀ - ਕੁੱਟਮਾਰ ਕਰਕੇ ਲੁੱਟ

ਬੇਖੌਫ ਲੁਟੇਰਿਆਂ ਵੱਲੋਂ ਅੰਮ੍ਰਿਤਸਰ ਵਿਖੇ ਇਕ ਕਬੱਡੀ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੂੰ ਕੁੱਟਮਾਰ ਕਰ ਕੇ ਸਕੂਟਰ ਸਣੇ 1 ਲੱਖ 9 ਹਜ਼ਾਰ ਰੁਪਏ ਲੁੱਟ ਲਏ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Unidentified robbers attacked with machetes and stole scooter and cash from the junk dealer.
Loot In Amritsar: ਅਣਪਛਾਤੇ ਲੁਟੇਰਿਆਂ ਨੇ ਦਾਤਰਾਂ ਨਾਲ ਹਮਲਾ ਕਰਕੇ ਕਬਾੜੀ ਵਾਲੇ ਤੋਂ ਖੋਹਿਆ ਸਕੂਟਰ ਤੇ ਨਕਦੀhetes and stole scooter and cash from the junk dealer.

By

Published : May 7, 2023, 3:30 PM IST

Loot In Amritsar: ਅਣਪਛਾਤੇ ਲੁਟੇਰਿਆਂ ਨੇ ਦਾਤਰਾਂ ਨਾਲ ਹਮਲਾ ਕਰਕੇ ਕਬਾੜੀ ਵਾਲੇ ਤੋਂ ਖੋਹਿਆ ਸਕੂਟਰ ਤੇ ਨਕਦੀ

ਅੰਮ੍ਰਿਤਸਰ : ਲੁਟੇਰਿਆਂ ਵੱਲੋਂ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਲੁੱਟ ਦੌਰਾਨ ਜਿਥੇ ਮਾਲੀ ਨੁਕਸਾਨ ਤਾਂ ਹੁੰਦਾ ਹੀ ਹੈ,ਜਾਨੀ ਨੁਕਸਾਨ ਪਹੁੰਚਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਾਬਾ ਬਕਾਲਾ ਤੋਂ ਜਿਥੇ ਅਣਪਛਾਤੇ ਲੁਟੇਰਿਆਂ ਨੇ ਦਾਤਰਾਂ ਨਾਲ ਹਮਲਾ ਕਰਕੇ ਇਕ ਵਿਅਕਤੀ ਤੋਂ ਸਕੂਟਰ ਤੇ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ। ਇੰਨਾਂ ਹੀ ਨਹੀਂ ਇੰਨਾ ਬਦਮਾਸ਼ਾਂ ਨੇ ਜਾਣ ਲੱਗਿਆਂ ਨਾਲ ਕੁੱਟਮਾਰ ਕੀਤੀ ਅਤੇ ਅਤੇ ਦਾਤਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਦਿੱਤਾ। ਇਹ ਵਾਰਦਾਤ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਖੇਤਰ ਵਿੱਚ ਹੋਈ। ਜਿੱਥੇ ਬੀਤੇ ਰਾਤ ਕਰੀਬ ਪੌਣੇ 9 ਵਜੇ ਟੂ ਵਹੀਲਰ ਸਵਾਰ ਲੁਟੇਰਿਆਂ ਨੇ ਬਾਬਾ ਬਕਾਲਾ ਸਾਹਿਬ ਤੋਂ ਦੌਲੋ ਨੰਗਲ ਰੋਡ 'ਤੇ ਇਕ ਵੱਡੀ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਵਿਅਕਤੀ ਦੇ ਸਕੂਟਰ ਦੀ ਡਿੱਗੀ ਵਿੱਚ ਇੱਕ ਲੱਖ, 9 ਹਜ਼ਾਰ ਰੁਪਏ ਨਕਦ ਪਏ ਸਨ ।

  1. Paramjit Panjwad Criminal Record: ਕਿੰਨੇ ਕੇਸਾਂ ਨੂੰ ਲੈ ਕੇ ਚਰਚਾ ਵਿੱਚ ਸੀ ਪਰਮਜੀਤ ਪੰਜਵੜ?
  2. ਕੀ ਅੰਮ੍ਰਿਤਪਾਲ ਨੂੰ NSA ਤੋਂ ਮਿਲੇਗੀ ਰਾਹਤ ? ਕੌਣ ਲੜ ਰਿਹਾ ਅੰਮ੍ਰਿਤਪਾਲ ਦਾ ਕੇਸ ਤੇ ਕੌਣ ਕਰ ਰਿਹੈ ਵਿਰੋਧ, ਵੇਖੋ ਰਿਪੋਰਟ
  3. Lithium Mines: ਜੰਮੂ-ਕਸ਼ਮੀਰ ਵਿੱਚ ਮਿਲਿਆ ਲਿਥੀਅਮ ਭੰਡਾਰ, ਰਿਆਸੀ ਵਾਸੀਆਂ ਨੇ ਕੀਤੀ ਰੁਜ਼ਗਾਰ ਤੇ ਮੁਆਵਜ਼ੇ ਦੀ ਮੰਗ

ਫਿਲਹਾਲ ਪੀੜਤ ਵਿਅਕਤੀ ਇਲਾਜ ਅਧੀਨ ਹੈ। ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਦੁਕਾਨਦਾਰ ਜਸਬੀਰ ਸਿੰਘ ਦੇ ਬਿਆਨ ਦਰਜ ਕਰ ਲਏ ਹਨ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੀੜਤ ਵਿਅਕਤੀ ਦੀ ਕਬਾੜੀਏ ਦੀ ਦੁਕਾਨ ਹੈ। ਉਸ ਨੇ ਦੱਸਿਆ ਕਿ ਬੀਤੀ ਰਾਤ ਦੁਕਾਨ ਬੰਦ ਕਰਕੇ ਆਪਣੇ ਸਕੂਟਰ 'ਤੇ ਸਵਾਰ ਹੋ ਕੇ ਦੌਲੋ ਨੰਗਲ ਰੋਡ ਤੇ ਸਥਿਤ ਘਰ ਨੂੰ ਵਾਪਿਸ ਚੱਲ ਪਿਆ।

ਪੁੱਠੇ ਦਾਤਰਾਂ ਨਾਲ ਕਈ ਵਾਰ ਕੀਤੇ: ਨੰਗਲ ਰੋਡ 'ਤੇ ਸਥਿਤ ਘਰ ਨੂੰ ਜਾ ਰਿਹਾ ਸੀ ਤਾਂ ਸਾਬਕਾ ਸਰਪੰਚ ਗੁਰਮੀਤ ਸਿੰਘ ਪਨੇਸਰ ਅਤੇ ਦੀਦਾਰ ਸਿੰਘ ਦੇ ਘਰਾਂ ਦੇ ਨੇੜੇ ਮੂੰਹ ਸਿਰ ਲਪੇਟੇ ਹੋਏ ਦੋ ਸਕੂਟਰ ਸਵਾਰ ਲੁਟੇਰੇ,ਜਿੰਨਾਂ ਵਿਚੋਂ ਇਕ ਮੋਨਾ ਅਤੇ ਇਕ ਸਰਦਾਰ ਨੌਜਵਾਨ ਸੀ। ਜਿਨ੍ਹਾਂ ਨੇ ਅਚਾਨਕ ਉਸ ਉਪਰ ਦਾਤਰਾਂ ਨਾਲ ਹਮਲਾ ਕਰ ਦਿੱਤਾ।ਇਸ ਦੌਰਾਨ ਜਦ ਉਹ ਸੱਟਾਂ ਲੱਗਣ ਕਾਰਣ ਡਿੱਗ ਪਿਆ ਤਾਂ ਲੁਟੇਰੇ ਉਸਦਾ ਸਕੂਟਰ ਲੈਕੇ ਫਰਾਰ ਹੋ ਗਏ। ਜਸਬੀਰ ਸਿੰਘ ਨੇ ਦੱਸਿਆ ਕਿ ਉਸਦੀਆ ਬਾਹਵਾਂ, ਮੋਢਿਆਂ ਅਤੇ ਸਰੀਰ ਉਪਰ ਪੁੱਠੇ ਦਾਤਰਾਂ ਨਾਲ ਕਈ ਵਾਰ ਕੀਤੇ ਗਏ ਹਨ।

ਸੀਸੀਟੀਵੀ ਕੈਮਰਿਆਂ ਰਾਹੀ ਕੀਤੀ ਜਾ ਰਹੀ ਜਾਂਚ: ਉਥੇ ਹੀ ਮਾਮਲੇ 'ਤੇ ਕਾਰਵਾਈ ਕਰ ਰਹੇ ਏਐਸਆਈ ਹਰਜਿੰਦਰ ਸਿੰਘ ਨੇ ਘਟਨਾ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਘਟਨਾ ਸਥਾਨ ਦੇ ਆਸ ਪਾਸ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਰਿਕਾਰਡਿੰਗ ਨੂੰ ਦੇਖਿਆ ਜਾ ਰਿਹਾ ਹੈ। ਵੱਖ ਵੱਖ ਧਾਰਾਵਾਂ ਤਹਿਤ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਇਨਾਂ ਨੂੰ ਕਾਬੂ ਕੀਤਾ ਜਾਵੇਗਾ।

ABOUT THE AUTHOR

...view details